ਦਾਣੇ ਬਦਲੇ ਛੱਜ ਨਈਂ ਬਦਲੇ

ਦਾਣੇ ਬਦਲੇ ਛੱਜ ਨਈਂ ਬਦਲੇ 

ਪੱਜ ਬਦਲੇ ਨੇ ਜੱਜ ਨਈਂ ਬਦਲੇ

ਤੂੰ ਹੀ ਦੱਸ ਹੁਣ ਕਿੱਥੇ ਘੱਲੀਏ 

ਕਰਕੇ ਜਿਹੜੇ ਹੱਜ ਨਈਂ ਬਦਲੇ

ਕੱਲ ਨੂੰ ਦੱਸ ਖਾਂ ਕਿੰਜ ਬਦਲਣਗੇ 

ਜੋ ਸਾਡੇ ਤੋਂ ਅੱਜ ਨਈਂ ਬਦਲੇ

ਸਭ ਕੁਝ ਬਦਲ ਗਿਆ ਪਰ ਤੇਰੇ

ਲਾਰੇ ਲੱਪੇ ਪੱਜ ਨਈਂ ਬਦਲੇ

ਕੱਲ੍ਹ ਵੀ ਸਨ ਤੇ ਅੱਜ ਵੀ ‘ਸੰਧੂ’

ਨਈਂ ਜਿੰਨ੍ਹਾਂ ਨੂੰ ਲੱਜ ਨਈਂ ਬਦਲੇ

📝 ਸੋਧ ਲਈ ਭੇਜੋ