ਦਾਅਵੇ ਕਰਕੇ ਯਾਰੀ ਦੇ

ਦਾਅਵੇ ਕਰਕੇ ਯਾਰੀ ਦੇ

ਮੁੜ ਨਈਂ ਯਾਰ ਵਿਸਾਰੀ ਦੇ

ਜਾਂ ਤੇ ਸਾਡੀ ਖੇਡ ਮੁਕਾ

ਨਈਂ ਤੇ ਸਾਨੂੰ ਵਾਰੀ ਦੇ

ਦਿਲ ਜੁਰਮਾਨੇ ਭਰਦਾ ਏ

ਅੱਖ ਦੀ ਕਾਰਗੁਜ਼ਾਰੀ ਦੇ

ਦਰਸ਼ਨ ਦਾਰੂ ਮੰਗਦੇ ਨੇ

ਰੋਗੀ ਇਸ਼ਕ ਬਿਮਾਰੀ ਦੇ

ਰੰਗ ਹਯਾਤੀ ਬਦਲੇਗੀ

ਆ ਕੇ ਹੱਥ ਲਲਾਰੀ ਦੇ

ਕਿੰਨੇ ਮਤਲਬ ਕੱਢੇ ਨੇ

ਲੋਕਾਂ ਕੰਧ ਉਸਾਰੀ ਦੇ

📝 ਸੋਧ ਲਈ ਭੇਜੋ