ਕੀ ਆਖੇਂ ਸੱਜਣਾ ਮੈਨੂੰ।
ਬੜਾ ਪਿਆਰਾ ਲੱਗਦਾ ਤੈਨੂੰ।
ਮੇਰਾ ਵੱਖਰਾ ਅੰਦਾਜ਼ ਇਹ।
ਡਾਢੇ ਹੱਥ ਵਡਿਆਈਆਂ ਸੱਜਣਾ।
ਉਸ ਸਿਰ ਸੋਂਹਦਾ ਤਾਜ ਇਹ।
ਉਹਦੀ ਕਲਮ ਓਸ ਦੇ ਕਾਨੇ।
ਉਸਦੇ ਕਾਗਜ਼ ਤੇ ਦੀਵਾਨੇ।
ਲਿਖਦੇ ਕਵਿਤਾ ਨਾਲ਼ੇ ਗਾਣੇ।
ਸਿਜਦਾ ਓਸ ਨੂੰ ਕਰ ਸੱਜਣਾ।
ਆਪ ਗਵਾਵੇ ਆਪੇ ਮਾਣੇ।
ਕਾਹਨੂੰ ਬਣਦੇ ਆਂ ਅਨਜਾਣੇ।
ਪੱਤਾ ਹਿੱਲਦਾ ਓਸਦੇ ਭਾਣੇ।
ਸਰਬ ਫਿਰ ਕਿੱਦਾਂ ਲਿਖ ਸਕਦੀ।
ਆਪੇ ਲਿਖਾਵੇ ਤਾਂ ਲਿਖ ਹੁੰਦਾ।
ਉਸ ਦੀਆਂ ਰਮਜ਼ਾਂ ਓਹੀ ਜਾਣੇ।
ਪੱਤੇ ਪੱਤੇ ਦੇ ਵਿੱਚ ਵੱਸੇ।
ਕੁਦਰਤ ਰਾਹੀਂ ਨਿਸ਼ਾਨੀ ਦੱਸੇ।
ਮਾਣ ਸਕੇਂ ਤਾਂ ਮਾਣ ਲੈ।
ਐਵੇਂ ਜਿਊਂਦਾ ਵਿੱਚ ਭੁਲੇਖੇ।
ਰੁੱਖ ਲਾ ਓਸ ਨੂੰ ਜਾਣ ਲੈ।