ਦਾਲ-ਦੁੱਧ ਦਹੀਂ ਤੇ ਹਰ ਕੋਈ

ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ,

ਆਸ਼ਕ ਭਾਹ ਰਿੜਕੇਂਦੇ ਹੂ ।

ਤਨ ਚਟੋਰਾ ਮਨ ਮੰਧਾਣੀ,

ਆਹੀਂ ਨਾਲ ਹਿਲੇਂਦੇ ਹੂ ।

ਦੁਖ ਦਾ ਨੇਤਰਾ ਕੱਢੇ ਲਿਸ਼ਕਾਰੇ,

ਹੰਝੂ ਪਾਣੀ ਪਵੇਂਦੇ ਹੂ ।

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਹੱਡੋਂ ਮੱਖਣ ਕਢੇਂਦੇ ਹੂ ।

 

📝 ਸੋਧ ਲਈ ਭੇਜੋ