ਦਮ ਕਦਮ ਜਿਨ੍ਹਾਂ ਦੇ ਦੋਵੇਂ ਬਰਾਬਰ

ਦਮ ਕਦਮ ਜਿਨ੍ਹਾਂ ਦੇ ਦੋਵੇਂ ਬਰਾਬਰ, ਸੋ ਸਾਈਂ ਵਲ ਆਵਨ ।

ਅਤੇ ਦਮ ਪਿੱਛੇ ਤੇ ਕਦਮ ਅਗੇਰੇ, ਉਹ ਖਾਸ ਫਕੀਰ ਸਦਾਵਨ ।

ਕਦਮ ਪਿਛੇ ਦਮ ਅਗੇ ਮਾਰਨ, ਉਹ ਹਰਗਿਜ਼ ਸਾਈਂ ਨ ਭਾਵਨ ।

ਸੰਤਰੇਣ ਰਬ ਮਿਲੈ ਤਿਨ੍ਹਾਂ ਨੂੰ, ਜੇਹੜੇ ਗ਼ੈਰ ਦਲੀਲ ਨ ਆਵਨ ।

📝 ਸੋਧ ਲਈ ਭੇਜੋ