ਦਰਦ ਇਹ ਵੀ ਚੁਪ-ਚਪੀਤੇ

ਦਰਦ ਇਹ ਵੀ ਚੁਪ-ਚਪੀਤੇ ਸਹਿਣ ਦੇ।

ਮੈਨੂੰ ਅਰਸ਼ੋਂ ਫ਼ਰਸ਼ 'ਤੇ ਹੁਣ ਲਹਿਣ ਦੇ।

ਹੋ ਨਹੀਂ ਸਕਦੇ ਜੁਦਾ ਆਪਾਂ ਕਦੇ,

ਇਸ ਭੁਲੇਖੇ ਨੂੰ ਵੀ ਜ਼ਿੰਦਾ ਰਹਿਣ ਦੇ।

ਜਗਮਗਾਉਂਦੇ ਸੂਰਜਾਂ ਨੂੰ ਦੋਸਤਾ, 

ਨ੍ਹੇਰਿਆਂ ਦੇ ਸਾਗਰਾਂ ਵਿਚ ਲਹਿਣ ਦੇ।

ਕਹਿ ਨਹੀਂ ਸਕਿਆ ਮੈਂ ਜੋ ਕੁਝ ਉਮਰ ਭਰ, 

ਕਹਿਣ ਦੇ ਮੈਨੂੰ ਉਹ ਸਭ ਕੁਝ ਕਹਿਣ ਦੇ।

ਕਿਸ ਤਰਫ਼ ਮੇਰੀ ਰਵਾਨੀ ਹੈ ਨਾ ਪੁੱਛ, 

ਮੌਜ ਵਿਚ ਹੁਣ ਮੈਨੂੰ ਆਪਣੀ ਵਹਿਣ ਦੇ।

📝 ਸੋਧ ਲਈ ਭੇਜੋ