ਦਰਦ ਹੋਵੇ ਤਾਂ ਫਿਰ

ਦਰਦ ਹੋਵੇ ਤਾਂ ਫਿਰ ਦੁਆ ਕਰਨਾ। 

ਮੇਰੇ ਦੋਸਤ! ਖੁਸ਼ ਰਿਹਾ ਕਰਨਾ।

ਰਾਤ ਵੀ ਇਕ ਹੁਸੀਨ ਜਾਦੂ ਹੈ, 

ਇਹ ਕਰਾਮਾਤ ਵੇਖਿਆ ਕਰਨਾ।

ਕੌਣ ਉਸ ਦੇ ਕਰੀਬ ਹੋਵੇਗਾ, 

ਯਾਦ ਆਏ ਤਾਂ ਸੋਚਿਆ ਕਰਨਾ।

ਦਿਨ ਕਿਸੇ ਹਾਲ ਬੀਤ ਜਾਏ ਤਾਂ, 

ਸ਼ਾਮ ਦੀ ਸ਼ਾਮ ਝੂਮਿਆ ਕਰਨਾ।

ਜ਼ਿੰਦਗੀ ਦੇ ਮਕਰ ਫ਼ਰੇਬ ਤੋਂ ਡਰ, 

ਇਸ ਰਿਆਕਾਰ ਤੋਂ ਬਚਾ ਕਰਨਾ।

ਜ਼ਿੰਦਗੀ ਦਾ ਸਵਾਲ ਆਏ ਤਾਂ, 

ਕਹਿ ਦਿਓ ਮੌਤ ਨੂੰ ਖਿਮਾ ਕਰਨਾ।

ਸਿਰਫ਼ ਇਕ ਦੂਸਰੇ ਦੀ ਖ਼ਾਤਿਰ ਹੀ, 

ਪਿਆਰ ਦਾ ਨਾਂ ਹੈ ਤੜਪਿਆ ਕਰਨਾ।

ਦਿਲ 'ਚ ਨਾਕਾਮ ਹਸਰਤਾਂ ਲੈ ਕੇ, 

ਰੀਝ ਅਪਣੀ ਤੇ ਹਸ ਲਿਆ ਕਰਨਾ।

📝 ਸੋਧ ਲਈ ਭੇਜੋ