ਦਰਦ ਸੁਣਾਵਣ ਅੱਖੀਆਂ

ਮਾਏ ਨੀ

ਮਾਏ ਨੀ! ਦਰਦ ਸੁਣਾਵਣ ਅੱਖੀਆਂ।

ਮਾਏ ਨੀ! ਵਰ੍ਹਦਾ ਸਾਵਣ ਅੱਖੀਆਂ।

ਉਹਦੇ ਪਿਆਰ ਨੂੰ ਯਾਦ ਕਰਦਿਆਂ, 

ਛਮ ਛਮ ਨੀਰ ਵਹਾਵਣ ਅੱਖੀਆਂ

ਮਾਏ ਨੀ! ਨੀਂਦ ਚੁਰਾਵਣ ਅੱਖੀਆਂ।

ਜਿਸ ਪਲ ਉਹ ਨਜ਼ਰੀਂ ਨਾ ਆਵੇ,

ਹੰਝੂਆਂ ਵਿੱਚ ਢਲ ਜਾਵਣ ਅੱਖੀਆਂ 

ਮਾਏ ਨੀ! ਪੀੜ ਸੁਣਾਵਣ ਅੱਖੀਆਂ।

ਰੁੱਸ ਕੇ ਉਹ ਤਾਂ ਦੂਰ ਤੁਰ ਗਿਆ ,

ਰਾਤਾਂ ਕਿੰਜ ਲੰਘਾਵਣ ਅੱਖੀਆਂ। 

ਮਾਏ ਨੀ! ਦਰਦ ਸੁਣਾਵਣ ਅੱਖੀਆਂ।

ਬਿਨ ਬੋਲੇ ਹੀ ਸਭ ਕੁਝ ਆਖਣ, 

ਬਿਨ ਸ਼ਬਦਾਂ ਤੋਂ ਗਾਵਣ ਅੱਖੀਆਂ

ਮਾਏ !ਨਾ ਦਰਦ ਭੁਲਾਵਣਅੱਖੀਆਂ। 

ਨਿੱਕੀ ਉਮਰੇ ਦਰਦ ਪਰਾਗਾ

'ਬੁੱਟਰ'ਝੋਲੀ ਪਾਵਣਅੱਖੀਆਂ

ਮਾਏ! ਸੁਣੀਂ! ਸੁਣਾਵਣ ਅੱਖੀਆਂ।

📝 ਸੋਧ ਲਈ ਭੇਜੋ