ਦਰਦਾਂ ਭਰਿਆ ਟੋਕਰਾ

ਮੇਰੇ ਦਰਦਾਂ ਭਰਿਆ ਟੋਕਰਾ, ਭਾਰਾ ਹੋਇਆ ਪੈਣਾ ਖੋਲ੍ਹਣਾ ।

ਇੱਕ ਇੱਕ ਕਰਕੇ ਸੁੱਟੀਦਾ ਜਾਂ ਪਲਟ ਕੇ ਸਾਰਾ ਡੋਲ੍ਹਣਾ ।

ਢਕੀਆਂ ਹੱਡ ਬੀਤੀਆਂ, ਖੁੱਲ੍ਹੀਆਂ ਜੱਗ ਬੀਤੀਆਂ,

ਸੱਧਰਾਂ ਮਾਰ ਸਜਾਈਆਂ, ਸੁੱਚੀਆਂ, ਪੈਰੀਂ ਨਾ ਰੋਲਣਾ ।

ਕੁਝ ਬਾਬਲ ਦੇ ਨਾਵੇਂ, ਕੁਝ ਸੋਹਣਿਆਂ ਦੀ ਛਾਵੇਂ,

ਸੁਕਾ ਕੇ ਸਾਂਭੀਆਂ, ਨਾ ਦਾਗ਼ੀ, ਨਾ ਰੰਗ ਘੋਲਣਾ ।

ਦਰਿਆ ਵਾਗੂੰ ਸੁੱਚੀਆਂ, ਵਾਂਗ ਸਮੁੰਦਰਾਂ ਖਾਰੀਆਂ ।

ਮਰਜ਼ੀ ਖਿਲਾਫ਼ ਸਾੜੀਆਂ, ਸੰਸਕਾਰੀਆਂ ਕਿਹੜਾ ਬੋਲਣਾ ।

ਕੁਝ ਪਏ ਨੇ ਸਾਹਾਂ ਕੋਲ, ਜ਼ਮਾਨੇ ਦੇ ਮੰਦੜੇ ਬੋਲ ।

ਰੋਜ਼ ਵਜਾਈਏ ਢੋਲ, ਫੜ ਤੱਕੜੀ ਸੱਚ ਤੋਲਣਾ ।

ਨਾ ਰੱਖੀ ਕੋਈ ਆਸ, ਨਾ ਰੱਖਣ ਦੀ ਪਿਆਸ ।

ਨਾ 'ਸਰਬ' ਕਰੇ ਵਿਸ਼ਵਾਸ਼, ਰੱਬ ਵਰਗਾ ਵੀ ਨਹੀ ਢੋਲਣਾ ।

ਨਾ ਦਰਦਾਂ ਭਰਨਾ ਹੁਣ ਟੋਕਰਾ, ਨਾ ਪਊ ਕਦੇ ਵੀ ਡੋਲਣਾ ।

📝 ਸੋਧ ਲਈ ਭੇਜੋ