ਪੰਛੀ ਹੈਰਾਨ ਨੇ
ਡਰਨੇ
ਹੁਣ ਤੁਰਨ ਫਿਰਨ ਲੱਗ ਪਏ ਨੇ
ਖੇਤਾਂ ਤੋਂ ਗਰਾਂ ਨਗਰਾਂ ਮਹਾਂਨਗਰਾਂ ਦੀਆਂ
ਬਸਤੀਆਂ ਤੱਕ ਆ ਪਹੁੰਚੇ ਨੇ
ਪੰਛੀਆਂ ਨੂੰ ਡਰਾਉਣ ਵਾਲੇ ਡਰਨੇ
ਉਨ੍ਹਾਂ ਨੂੰ ਮਾਰਨ ਮਰਾਉਣ ਮੁਕਾਉਣ ਲੱਗ ਪਏ ਨੇ
ਖੇਤਾਂ ਖਲਿਆਨਾ
ਘਰਾਂ
ਜੰਗਲਾਂ
ਪਹਾੜਾਂ
ਸਾਗਰਾਂ
ਤੱਕ ਪੰਛੀ ਪ੍ਰਜਾਤੀਆਂ ਦਾ
ਖ਼ਾਤਮਾ ਕਰਦੇ ਜਾ ਰਹੇ ਨੇ
ਦੋਪਾਏ ਡਾਇਨਾਸੌਰਾਂ ਵਰਗੇ
ਵਿਕਾਸ ਦੇ ਨਾਂ ਤੇ ਵਿਨਾਸ਼ ਕਰਨ ਵਾਲੇ
ਇਹ ਤੁਰਦੇ ਫਿਰਦੇ ਆਦਮ-ਡਰਨੇ।