ਕਦੇ ਵੀ ਇਕੋ ਸਮੇਂ ਨਹੀਂ ਬੰਦ ਹੁੰਦੇ 

ਸਾਰੇ ਦੇ ਸਾਰੇ ਦਰਵਾਜ਼ੇ

ਬੰਦ ਕਰਦੇ ਹੋ ਤੁਸੀਂ ਹੀ ਆਪ ਇਹ 

ਘਰੋਂ ਬਾਹਰ ਜਾਣ ਸਮੇਂ

ਵਾਪਸ ਆਉਣ ਤਕ

ਘਰ ਤੁਹਾਡਾ ਹੀ ਤਾਂ ਨਹੀਂ ਇਕੋ 

ਕਿੰਨੇ ਘਰਾਂ ਦਾ ਸਿਲਸਿਲਾ ਹੈ ਆਸ ਪਾਸ 

ਜ਼ਰੂਰੀ ਨਹੀਂ ਜੋ ਬੰਦ ਹੋਣ ਉਦੋਂ 

ਇਨ੍ਹਾਂ ਅੱਗੋਂ ਤੁਸੀਂ ਲੰਘੋ ਜਦੋਂ

ਵਸਦੇ ਘਰਾਂ ਦੇ ਦਰਵਾਜ਼ੇ 

ਖੁੱਲ੍ਹੇ ਹੀ ਹੁੰਦੇ ਨੇ ਅਕਸਰ 

ਬੰਦਿਆਂ ਨਾਲ ਵਸਦੇ ਨੇ ਘਰ 

ਰਿਸ਼ਤਿਆਂ ਨਾਲ ਵਸਦੇ ਨੇ ਬੰਦੇ

ਟੁੱਟਦੇ ਰਹਿੰਦੇ ਜੇ ਕੁਝ ਰਿਸ਼ਤੇ 

ਬਣਦੇ ਰਹਿੰਦੇ ਤਾਂ ਨਵੇਂ ਵੀ 

ਟੁੱਟਣ ਬਣਨ ਦਾ ਇਹ ਨਿਰੰਤਰ ਕਰਮ 

ਜ਼ਿੰਦਗੀ ਦੇ ਸਫ਼ਰ ਦਾ ਹੈ ਹਮਕਦਮ

ਨਾ ਕਦੇ ਟੁੱਟਦੇ ਸਾਰੇ ਦੇ ਸਾਰੇ ਰਿਸ਼ਤੇ 

ਨਾ ਕਦੇ ਬੰਦ ਹੁੰਦੇ ਨੇ ਸਾਰੇ ਦਰਵਾਜ਼ੇ

📝 ਸੋਧ ਲਈ ਭੇਜੋ