ਦਰਵੇਸ਼ ਬੁੱਤ ਤਰਾਸ਼

ਕੁੱਤਾ ਜਦੋਂ ਘਰ ਆਉਂਦਾ ਹੈ

ਉਦੋਂ ਕੁੱਤਾ ਹੁੰਦਾ ਹੈ

ਫਿਰ ਉਹ ਘਰ ਦਾ ਬੱਚਾ ਬਣ ਜਾਂਦਾ ਹੈ

ਆਪਣੀ ਸਾਰੀ ਵਰੇਸ ਬੱਚਾ ਹੀ

ਬਣਕੇ ਜੀਂਦਾ ਹੈ

ਤੇ ਬੱਚਾ ਹੀ ਬਣਕੇ ਮਰਦਾ ਹੈ ....

ਕੁੱਤਾ ਜਦੋਂ ਘਰ ਆਉਂਦਾ ਹੈ

ਉਦੋਂ ਕੁੱਤਾ ਹੁੰਦਾ ਹੈ

ਪਰ ਜਾਣ ਵੇਲ਼ੇ 

ਉਹ ਐਸਾ ਦਰਵੇਸ਼ ਬੁੱਤ ਤਰਾਸ਼

ਬੁੱਤ ਤਰਾਸ਼ ਬਣਕੇ ਜਾਂਦਾ ਹੈ

ਜੋ  ਘਰ ਦੇ ਸਾਰੇ ਜੀਆਂ ਨੂੰ

ਕਰੁਣਾ , ਮੋਹ ,ਮੁਹੱਬਤ ਦੀਆਂ

ਮੂਰਤੀਆਂ ਬਣਾ ਦਿੰਦਾ ਹੈ 

ਕੁੱਤਾ ਜਦੋਂ ਘਰ ਆਉਂਦਾ ਹੈ

ਉਦੋਂ ਕੁੱਤਾ ਹੁੰਦਾ ਹੈ

ਜਦੋਂ ਉਹ ਜਾਂਦਾ ਹੈ

ਉਦੋਂ ਮਹਿਜ ਕੁੱਤਾ ਨਹੀਂ ਰਹਿੰਦਾ

📝 ਸੋਧ ਲਈ ਭੇਜੋ