੧.ਦੱਸ ਤੇ ਗਿਆਂਰਾਂ ਪੋਹ ਦੇ ਡੂੰਘੇ ਸੀਨ ਸੀ…
ਦੇ ਕੇ ਪਾਪੀ ਲਾਲਚ ਮਨਾਉਦੇ ਈਂਨ ਸੀ।
੨.ਬੇਗਮਾਂ ਦੇ ਡੌਲੇ ਦੇ ਦਿਆਂ ਅਮੀਰੀਆਂ…
ਜੇ ਮੰਨੋ ਇਸਲਾਮ ਦੇ ਦਿਆਂ ਵਜ਼ੀਰੀਆਂ ।
੩.ਸਿਰ ਨਾਲ ਸਿਦਕ ਨਿਭਾਉਣਾ ਜਾਣਦੇ…
ਲੋਂਭ ਲਾਲਚਾਂ ਨੂੰ ਨੱਥ ਪਾਉਣਾ ਜਾਣਦੇ।
੪.ਸੂਬਿਆ ਰਵਾਜ਼ ਹੈ ਪੁਰਾਣਾ ਸਿੱਖੀ ਦਾ…
ਈਂਨ ਕਿਥੇ ਮੰਨਦਾ ਘਰਾਣਾ ਸਿੱਖੀ ਦਾ।
੫.ਗੁੱਸੇ ਵਿੱਚ ਆ ਕੇ ਆਖਦੇ ਜਲਾਦ ਨੂੰ…
ਨੀਹਾਂ ਵਿੱਚ ਚਿਣੋਂ ਸੱਪਾਂ ਦੀ ਔਲਾਦ ਨੂੰ।
੬.ਝੱਟ ਪੱਟ ਵੇਂਦਿਆਂ ਤਿਆਰੀ ਹੋ ਗਈ…
ਮਲੂਕੜੀਆਂ ਜਿੰਦਾਂ ਦੀ ਸ਼ਿੰਗਾਰੀ ਹੋ ਗਈ।