ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,

ਉਜਾੜ ਮੇਰੇ ਨਸੀਬ

ਵਕਤ ਮੇਰਾ, ਮੇਰੇ  ਨਾਲ ਰੁਕਆਿ, ਦੋਵੇਂ ਕਰ ਰਹੇ ਹਾਂ, ਉਸ ਦੀ ਉਡੀਕ, 

ਵਕਤ ਚੁੱਪ, ਮੈ ਕਰਦਾ ਹਾਂ, ਗੱਲਾਂ ਉਸ ਨਾਲ ਗੰਭੀਰ, 

ਉੱਡ ਜਾਦਾ ਹੈ, ਪੰਖੇਰੂ ਜਵੇਂ, ਇੱਕ ਤੋ ਬਾਅਦ ਇੱਕ, ਖੁਆਬ ਉਡਾਉਂਦਾ ਹੈ ਮੇਰਾ ਸ਼ਰੀਰ।

ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,

ਉਜਾੜ ਮੇਰੇ ਨਸੀਬ

ਹਵਾ ਆਉਂਦੀ ਏ, ਲੰਘ ਜਾਂਦੀ ਏ, ਬੇ ਖਬਰ ਮੈਂ, 

ਕਹਿੜੀ, ਪਾਰ ਕਰਨੀ, ਮੇਰੀ ਤਕਦੀਰ ਦੀ ਲਕੀਰ,

ਹਰ ਕਸੇ ਦਾ ਕੋਈ ਟੀਚਾ ਹੁੰਦਾ, ਲੈ ਜਾਵੇ ਭੰਵਰ ਭਾਵੇਂ ਮੈਨੂੰ, ਜਾ ਮੇਰੇ ਦੁੱਖ ਦੀ ਸ਼ਮਸ਼ੀਰ

ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,

ਉਜਾੜ ਮੇਰੇ ਨਸੀਬ

ਦੀਵਾ ਹਾਂ, ਕਸੇ ਦੀ ਆਸਥਾ ਵਲੋਂ ਰੱਖਆਿ ਗਆਿ,

ਮੌਜ ਹਵਾ ਦੀ, ਜਲਦਾ ਰਹਾਂ ਜਾ ਬੁੱਝ ਜਾਵਾਂ,

ਮੌਜ ਰੱਬ ਦੀ, 'ਸੰਦੀਪ' ਇਸ ਦਸ਼ਾ 'ਚੋਂ ਇੱਕ ਸੰਤ ਕੱਢੂ, ਇੱਕ ਫਕੀਰ।

ਕੱਲਾ ਰਹਿੰਦਾ ਹਾਂ, ਦੁੱਖ ਸਹਿੰਦਾ ਹਾਂ,

ਉਜਾੜ ਮੇਰੇ ਨਸੀਬ

📝 ਸੋਧ ਲਈ ਭੇਜੋ