ਦੱਸੀਆਂ ਅੱਖ ਦੇ ਸਭ ਵਸਨੀਕਾਂ ਤੇਰੀਆਂ

ਦੱਸੀਆਂ ਅੱਖ ਦੇ ਸਭ ਵਸਨੀਕਾਂ ਤੇਰੀਆਂ 

ਦਿਲ ਨੇ ਝੱਲੀਆਂ ਕਿੰਜ ਫਟੀਕਾਂ ਤੇਰੀਆਂ

ਜਿਸਰਾਂ ਕੋਈ ਅੰਨ੍ਹਾ ਤਰਸੇ ਅੱਖਾਂ ਨੂੰ 

ਰੱਖੀਆਂ ਨੇ ਮੈਂ ਇੰਜ ਉਡੀਕਾਂ ਤੇਰੀਆਂ

ਕੱਲ੍ਹ ਪਰਸੋਂ ਨਾ ਆਈ ਕੱਲ੍ਹ ਤੇ ਪਰਸੋਂ ਵੀਂ 

ਮੁੱਕੀਆਂ ਨਾ ਯਾਰ ਤਰੀਕਾਂ ਤੇਰੀਆਂ

ਫੇਰ ਸਤਾਇਆ ਫੇਰ ਸਤਾਇਆ ਸਤਿਆਂ ਨੂੰ 

ਕਰ ਕਰ ਗੱਲਾਂ ਫੇਰ ਸ਼ਰੀਕਾਂ ਤੇਰੀਆਂ 

ਤੂੰ ਕੀ ਜਾਣੇ ਕਿੰਜ ਤਰਕੀਜੇ ਸਾਹਵਾਂ ਦੇ 

ਯਾਦਾਂ ਵੀ ਨਿੱਤ ਨਾਲ਼ ਧਰੀਕਾਂ ਤੇਰੀਆਂ

ਵਿਛੜਨ ਵੇਲ਼ੇ ਜੋ ਜੋ ਦਿਲ ਤੇ ਵਾਹੀਆਂ ਸੀ 

ਮਿਟੀਆਂ ਹੀ ਨਈਂ ਸਾਥੋਂ ਲੀਕਾਂ ਤੇਰੀਆਂ

ਥੱਕ ਗਏ ਜਿੱਥੇ ‘ਸੰਧੂ’ ਲਾਊਡ ਸਪੀਕਰ ਵੀ 

ਸੁਣਦਾ ਕਿਹੜਾ ਉੱਥੇ ਚੀਕਾਂ ਮੇਰੀਆਂ

📝 ਸੋਧ ਲਈ ਭੇਜੋ