ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਛੱਡਕੇ ਜੈਕਾਰਾ ਚਾੜ ਦਿੱਤਾ ਜਿੱਥੇ ਪਿਆਰਿਆ॥
ਦੁਨੀਆਂ ਗਵਾਹ ਅਸੀਂ ਫਿਰ ਨਈ ਉਤਾਰਿਆ॥
ਲੈਕੇ ਤੇਰਾ ਓਟ ਆਸਰਾ,
ਸਭ ਝੱਲ ਜਾਈਏ ਸੁੱਖ ਅਤੇ ਤੰਗੀ॥
ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਦੇਣੀਆਂ ਪਈਆਂ ਨੇ ਸਾਨੂੰ ਬਹੁਤ ਕੁਰਬਾਨੀਆਂ॥
ਫਿਰ ਜਾ ਕੇ ਕੈਂਮ ਕਿਤੇ ਹੋਈਆਂ ਏ ਨਿਸ਼ਾਨੀਆਂ॥
ਝੰਡੇ ਅਤੇ ਬੁੰਗੇ ਕੇਸਰੀ,
ਡੇਲੀ ਦਾਤ ਅਰਦਾਸ ਵਿੱਚੋਂ ਮੰਗੀ॥
ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਉਤਾਰ ਦੇਣਾ ਜਿਹੜੇ ਲਾਈ ਫਿਰਦੇ ਨੇ ਤਾਕਤਾਂ॥
ਉਹਨਾਂ ਵਿੱਚ ਕਿੱਥੇ ਦੱਸ ਏਨੀਆਂ ਲਿਆਕਤਾਂ॥
ਲੱਜ ਪੱਤ ਰੱਖੇ ਪਾਤਿਸ਼ਾਹ,
ਅਸੀਂ ਖੰਘਣ ਨੀਂ ਦਿੱਤੇ ਸੀ ਫਰੰਗੀ॥
ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਹੁੰਦੇ ਨੇ ਦੀਦਾਰ ਇਹਦੇ ਦੂਰੋਂ ਕਈ ਮੀਲਾਂ ਤੋ॥
ਏਦੇ ਹੇਠਾ ਹੋਣ ਫੈਸਲੇ ਜੋ ਹੋਣ ਨਾਂ ਵਕੀਲਾਂ ਤੋ॥
ਇੱਕੋ ਹੀ ਨਿਸ਼ਾਨ ਅਸਾਂ ਦਾ,
ਰੰਗ ਕੇਸਰੀ ਤੇ ਨੀਲਾ ਹੈ ਨਿਹੰਗੀ॥
ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਹਦੀ ਪੂਰੀ ਸ਼ਾਨ ਹੈ॥
ਝੁੱਕੇ ਕਇਆਨਾਤ ਇਹਨੂੰ ਦਿੰਦੀ ਸਨਮਾਨ ਹੈ॥
ਫਰਲੇ ਚ’ ਖੰਡਾ ਫੱਬਦਾ,
ਦਿਲੋਂ ਸੱਤਿਆ ਲੱਗੀ ਏ ਗੱਲ ਚੰਗੀ॥
ਦਾਤਾ ਮੀਰੀ ਪੀਰੀ ਵਾਲਿਆ,
ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥