ਦਾਤਰੀ ਉਂਗਲਾਂ ਵੱਢਦੀ

ਦਾਤਰੀ ਉਂਗਲਾਂ ਵੱਢਦੀ ਏ

ਕਹੀ ਸਾਡੇ ਪੈਰ ਦਾ ਮਾਸ ਖਾਂਦੀ ਏ

ਭੂੰਡ ਮੋਟਾ ਕਰ ਦਿੰਦਾ ਏ ਸਾਨੂੰ

ਮੋਟਰ ਵਾਲਾਂ ਸਟਾਟਰ ਜਾਂਨ ਲੈਂਦਾ ਏ

ਸਾਡੇ ਘਰ ਦਾ ਲਾਣੇਦਾਰ ਬਿਨਾਂ ਪੱਖੇ ਤੋ

ਮੱਛਰ ਦੇ ਵਿੱਚ ਪੈਂਦਾ ਏ

ਘਰਾਂ ਦੀਆਂ ਇੱਟਾਂ ਸਾਡੇ ਪਿੱਲੀਆਂ ਨੇ

ਛੱਤਾਂ ਡਿੱਗਣ ਦਾ ਖ਼ਤਰਾ ਰਹਿੰਦਾ ਏ

ਇਨਸਾਨੀ ਬਿਮਾਰੀ ਤੋਂ ਡਰ ਨਹੀਂ

ਡਰ ਲਗਦਾ ਮੀਂਹ ਜਦੋਂ ਗੜੇ ਲੈਕੇ ਪੈਂਦਾ ਏ

ਰੁੱਖਾਂ ਦੀ ਛਾਂ ਤਾਂ ਮਾਪ ਲਈ ਏ

ਸੂਰਜ ਡੁੱਬਣ ਵਿਚ ਕਿੰਨਾ ਸਮਾਂ ਰਹਿੰਦਾ ਏ

📝 ਸੋਧ ਲਈ ਭੇਜੋ