ਦੀਵੇ ਨਾਲ ਹਵਾਵਾਂ ਰਹੀਆਂ

ਦੀਵੇ ਨਾਲ ਹਵਾਵਾਂ ਰਹੀਆਂ 

ਸੂਲੀ ਉੱਤੇ ਸਾਹਵਾਂ ਰਹੀਆਂ

ਨਫ਼ਰਤ ਨਾਲ ਜਫ਼ਾਵਾਂ ਰਹੀਆਂ 

ਪਿਆਰ ਦੇ ਵਿੱਚ ਵਫ਼ਾਵਾਂ ਰਹੀਆਂ

ਮੈਂ ਸਾਂ ਅੱਗੇ ਅੱਗੇ ਟੁਰਿਆ 

ਮੇਰੇ ਪਿੱਛੇ ਰਾਹਵਾਂ ਰਹੀਆਂ

ਖ਼ੌਰੇ ਮੌਤ ਲਿਆਵੇ ਖ਼ੁਸ਼ੀਆਂ 

ਜੀਵਨ ਵਿੱਚ ਸਜ਼ਾਵਾਂ ਰਹੀਆਂ

ਨਾ ਉੱਤੇ, ਨਾ ਗਈਆਂ ਥੱਲੇ 

ਹੱਥਾਂ ਵਿੱਚ ਦੁਆਵਾਂ ਰਹੀਆਂ

ਸਦਕੇ ਉੱਤੇ ਸਦਕਾ ਦਿੱਤਾ 

ਫਿਰ ਵੀ ਨਾਲ ਬਲਾਵਾਂ ਰਹੀਆਂ

‘ਅਰਸ਼ਦ’ ਇੰਝ ਹਯਾਤੀ ਗੁਜ਼ਰੀ 

ਸਿਰ ਦੇ ਉੱਤੇ ਬਾਹਵਾਂ ਰਹੀਆਂ।

📝 ਸੋਧ ਲਈ ਭੇਜੋ