ਦੀਵਾ ਜਗੇ ਸੱਚਆਈਆਂ ਦਾ

ਦੀਵਾ ਜਗੇ ਸੱਚਆਈਆਂ ਦਾ॥

ਜੱਗ ਉੱਤੇ ਕੋਈ ਤੋੜ ਨਾਂ........

ਸੱਚੀ ਅੰਮਾਂ ਜਾਏ ਭਾਈਆਂ ਦਾ॥

ਮਾਂ ਵਰਗਾ ਪਿਆਰ ਕੋਈ ਨਾਂ॥

ਦੁਨੀਆਂ ਤੇ ਲੱਖ ਯਾਰੀਆਂ........

ਪਰ ਬਾਪੂ ਜਿਹਾ ਯਾਰ ਕੋਈ ਨਾਂ॥

ਗੱਲ ਦਿਲ ਦੀ ਸੁਣਾਵਾਂ ਸੱਤਿਆ॥

ਆਪਣੀ ਥਾਂ ਤਾਈਆਂ ਚਾਚੀਆਂ........

ਮਾਂਵਾਂ ਹੁੰਦੀਆਂ ਨੇ ਮਾਂਵਾਂ ਸੱਤਿਆ॥

ਫੁੱਲ ਖਿੜਿਆ ਗੁਲਾਬੀ ਫੱਬਦਾ॥

ਜੇ ਪਤੀ ਪ੍ਰਮੇਸ਼ਰ ਹੁੰਦਾ........

ਹੁੰਦੀ ਪਤਨੀ ਵੀ ਰੂਪ ਰੱਬ ਦਾ॥

ਕਿਤੇ ਬੋਲਦਾ ਤਿੱਤਰ ਖੜਾ॥

ਭੈਣ ਤੇ ਭਰਾ ਦਾ ਰਿਸ਼ਤਾ........

ਹੁੰਦਾ ਪਾਕਿ ਤੇ ਪਵਿੱਤਰ ਬੜਾ॥

ਬੋਹੜਾਂ ਨਾਲ ਨਾਂ ਮਿਲਣ ਬੇਰੀਆਂ॥

ਦਾਦੀ ਅਤੇ ਦਾਦੇ ਵਾਂਗਰਾਂ........

ਕੋਈ ਦਿੰਦਾ ਨਈਓ ਹੱਲਾਂ ਸ਼ੇਰੀਆਂ॥

ਘਾਲੇ ਦੋਸਤੀ ਦੀ ਘਾਲ ਕੋਈ ਨਾਂ॥

ਕ੍ਰਿਸ਼ਨ ਸੁਦਾਮੇ ਵਰਗੀ........

ਕਿਤੇ ਯਾਰੀ ਦੀ ਮਸਾਲ ਕੋਈ ਨਾਂ॥

ਗੱਲਾਂ ਸੱਚੋ ਸੱਚ ਨੇ ਉਚਾਰੀਆਂ॥

ਨਾਂ ਉਹ ਉਸਤਾਦ ਰਹਿ ਗਏ........

ਨਾਂ ਉਹ ਚੇਲਿਆਂ 'ਚ ਵਫਾਦਾਰੀਆਂ॥

📝 ਸੋਧ ਲਈ ਭੇਜੋ