ਇਹ ਕਹਿਣੋਂ ਮੈਂ ਹੁਣ ਡਰਦਾ ਨਹੀਂ।

ਕਿ ਓਹਦੇ ਬਿਨ੍ਹ ਮੇਰਾ ਸਰਦਾ ਨਹੀਂ।

ਜੀਅ ਕਰਦਾ, ਓਹਨੂੰ ਤੱਕਦਾ ਰਹਾਂ,

ਤੱਕ ਤੱਕ ਕੇ ਵੀ ਦਿਲ ਭਰਦਾ ਨਹੀਂ।

ਲੋਕਾਂ ਕਿਹਾ ਸੁਣ ਓਏ ਆਸ਼ਕ,

ਇੰਝ ਤਾਂ ਕੋਈ ਹੁੰਦਾ ਮਰਦਾ ਨਹੀਂ।

ਉਹਦੀ ਨਾਂਹ ਨਾਲੋਂ, ਓਹਦੀ ਚੁੱਪ ਚੰਗੇਰੀ,

ਇਸੇ ਲਈ ਇਜ਼ਹਾਰ ਦਿਲਾ ਮੈਂ ਕਰਦਾ ਨਹੀਂ।

ਜਿਸ ਲਾਈ ਓਸ ਨਿਭਾਉਣੀ ਹੀ ਹੁੰਦੀ,

ਅਸੀਂ ਲਾਈ ਕੋਈ ਪਰਦਾ ਨਹੀਂ।

ਸਵੈਚ ਦਿਲਾਂ ਨੂੰ ਦਿਲ ਹੀ ਲੋਚਨ,

ਉਂਝ ਪਾਣੀ ਅੱਖੀਓਂ ਵਰਦਾ ਨਹੀਂ।

📝 ਸੋਧ ਲਈ ਭੇਜੋ