ਦੇਹੁ ਦੀਦਾਰ ਸਿਕ ਲਾਹ ਅਸਾਡੀ

ਦੇਹੁ ਦੀਦਾਰ ਸਿਕ ਲਾਹ ਅਸਾਡੀ, ਅਸੀਂ ਦਰਸ ਤੇਰੇ ਦੇ ਪਿਆਸੇ ।

ਈਹੋ ਮੰਗਾਂ ਜੇ ਕੁਝ ਨ ਮੰਗਾਂ, ਇਹਾ ਖੈਰ ਪਵੇ ਵਿਚ ਕਾਸੇ ।

ਢੂੰਢਾਂ ਤੈਨੂੰ ਅਤੇ ਲੱਭਾਂ ਮੈਨੂੰ, ਅਸੀਂ ਅਜਬ ਹੈਰਾਨ ਥੀਆਸੇ ।

ਸੰਤਰੇਣ ਸੋਈ ਪਿਆਰਾ ਮਿਲਿਆ, ਜੇੜ੍ਹਾ ਅਗੇ ਮਿਲਿਆ ਹੋਇਆਸੇ ।

📝 ਸੋਧ ਲਈ ਭੇਜੋ