ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ

ਦੇਖੋ ਅਗਿਆਨਵਾਦ ਹੋਇਆ ਜ਼ੋਰਾਂ ਤੇ,

ਸੱਚ ਦੀ ਖਾਮੋਸ਼ੀ ਝੂਠ ਦਿਆਂ ਸ਼ੋਰਾਂ ਤੇ,

ਸੱਚ ਬੋਲਣ ਤੇ ਲੱਗਦੇ ਤਾਲੇ ਜੀ,

ਚੋਰ ਕੁੱਤੀ ਰਲ ਹੁੰਦੇ ਘਾਲੇ ਮਾਲੇ ਜੀ,

ਸੱਚ ਦੇ ਪੁਜਾਰੀ ਹੋ ਕੇ ਮੌਨ ਖੜੇ ਨੇਂ,

ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ।

ਥਾਂ ਥਾਂ ਬੈਠੇ ਲੋਟੂ ਬਾਬਿਆਂ ਦੇ ਬੱਗ ਨੇਂ,

ਕੁਝ ਕੁ ਹੀ ਚੰਗੇ ਬਾਕੀ ਸਾਰੇ ਠੱਗ ਨੇਂ,

ਝੂਠ ਤੇ ਪਖੰਡੀਆਂ ਦੇ ਡੂੰਘੇ ਤਣੇਂ ਨੇਂ,

ਇੱਥੇ ਜਣੇਂ ਖਣੇਂ ਉੱਠ ਉੱਠ ਸੰਤ ਬਣੇਂ ਨੇਂ,

ਇਹਨਾਂ ਲੋਕਾਂ ਦੇ ਦਿਮਾਗਾਂ ਵਿੱਚ ਵਹਿਮ ਜੜੇ ਨੇਂ,

ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ...।

ਲੀਡਰ ਨੇਂ ਇਹਨਾਂ ਅੱਗੇ ਗੋਡੇ ਟੇਕਦੇ,

ਵੇਚ ਆਪਣੀਂ ਜ਼ਮੀਰ ਵੋਟਾਂ ਰਹਿੰਦੇ ਸੇਕਦੇ,

ਸਭ ਹੁੰਦੇ ਇਹ ਇੱਕ ਦੱਸ ਕਦੋਂ ਲੜੇ ਨੇਂ,

ਇਹ ਤਾਂ ਬੂਝੜ ਜੇ ਲੋਕਾਂ ਨੇਂ ਬਣਾਏ ਧੜੇ ਨੇਂ,

ਜਿਹੜੇ ਲਿਖਤੇ ਮੈਂ ਬੋਲ ਪੜ ਕਿੰਨੇ ਸੜੇ ਨੇਂ,

ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ.......।

📝 ਸੋਧ ਲਈ ਭੇਜੋ