ਦੇਣਾ ਪੈਂਦਾ ਜਵਾਬ ਕਿਉਂ

ਉਹ ਰੁੱਸਦਾ ਰਿਹਾ

ਉਹ ਰੁੱਸਦਾ ਰਿਹਾ, ਅਸੀਂ ਮਨਾਉਂਦੇ ਰਹੇ ।

ਓਹਦੇ ਹੁਸਨ ਦੇ ਸੋਹਲੇ ਗਾਉਂਦੇ ਰਹੇ ।

ਪਰ ਆਪ ਜ਼ਿੰਦਗੀ 'ਚ ਕਦੇ ਨਾ ਰੁੱਸੇ ।

ਕਦੇ ਕਿਸੇ ਨਾਲ ਹੋਏ ਨਾ ਗੁੱਸੇ ।

ਕਮਲ਼ੇ ਦਿਲ ਸਮਝਾ ਲਿਆ ਸੀ ।

ਸੱਚ ਨੂੰ  ਦਿਲ ਨਾਲ ਲਾ ਲਿਆ ਸੀ ।

ਉਸਦਾ ਰੁੱਸਣਾ ਬਣਦਾ ਸੀ ।

ਤਾਹੀਓਂ ਨਿੱਤ ਉਹ ਤਣਦਾ ਸੀ ।

ਅਸੀਂ ਕਿਓਂ ਰੁੱਸਣਾ ਸੀ ।

ਕਿਸ ਨਾਲ ਰੁੱਸਣਾ ਸੀ ।

ਉਸ ਨੂੰ  ਤਰਲੇ ਕੱਢ ਮਨਾਇਆ ।

ਗ਼ਲਤੀ ਸਾਰੀ ਉਸਦੀ ਸੀ ।

ਫਿਰ ਵੀ ਦਿਲ ਨਾਲ ਲਾਇਆ ।

ਉਹ ਹੁਭਕੀਂ ਲੈ ਲੈ ਰੋਏ ।

ਫੇਰ ਮੈਨੂੰ ਕੰਨ ਫੜਾਏ ।

ਮੈਂ ਅੰਦਰੋਂ ਅੰਦਰੀ ਹੱਸਿਆ, ਕਿ ।

ਸ਼ੁਕਰ ਏ ਰੱਬਾ, ਉਹ ਮੇਰੇ ਹੁੰਦਿਆਂ ਰੁੱਸਿਆ ।

ਤੇ ਮੈਂ ਝੱਟ ਉਸ ਮਨਾਇਆ ।

ਰੁੱਸਣ ਨੂੰ  ਤੇ ਅਸੀਂ ਵੀ ਰੁੱਸ ਜਾਂਦੇ ।

ਜੀਅ ਵੀ ਕਰਦੈ ਰੁੱਸਣ ਨੂੰ  ।

ਪਰ ਕਦੇ ਨਾ ਰੁੱਸੇ ।

ਰੁੱਸਦੇ ਪਤਾ ਕੌਣ ਨੇ ਹੁੰਦੇ ।

ਜਿਹੜੇ ਬੜੇ ਪਿਆਰੇ ਹੁੰਦੇ ।

ਪਿਆਰਾਂ ਨੇ ਸ਼ਿੰਗਾਰੇ ਹੁੰਦੇ ।

ਪਰ ਸਾਨੂੰ ਤਾਂ ਪਤਾ ਸੀ ।

ਉਸਦੀ ਸਭ ਖ਼ਤਾ ਸੀ ।

ਜੇ ਅਸੀਂ ਰੁੱਸ ਜਾਂਦੇ ।

ਸਾਨੂੰ ਕਿਸ ਮਨਾਉਣਾ ਸੀ ।

ਰੁੱਸਦੇ ਪਤਾ ਕੌਣ ਹੁੰਦੇ ।

ਜਿੰਨ੍ਹਾ ਨੂੰ  ਮਨਾਉਣ ਵਾਲੇ ਹੁੰਦੇ ।

ਇਸ ਲਈ ਜਦ ਜਦ ਉਹ ਰੁੱਸਦਾ ਰਿਹਾ ।

'ਸਰਬ' ਨਾਲ ਪਿਆਰ ਮਨਾਉਂਦਾ ਰਿਹਾ ।

ਉਹਦੇ ਹੁਸਨ ਦੇ ਸੋਹਲੇ ਗਾਉਂਦਾ ਰਿਹਾ ।

📝 ਸੋਧ ਲਈ ਭੇਜੋ