ਦੇਸ਼ ਰਹਿ ਗਿਆ ਗੱਲ ਨਾ

ਜਨਤਾ ਭਾਰਤੀ ਇਸ ਤਰ੍ਹਾਂ ਫਲੀ ਫੁੱਲੀ, 

ਰਿਹਾ ਥਾਂ ਨਾ ਪੈਰ ਵੀ ਧਰਨ ਜੋਗਾ। 

ਆਮ ਆਦਮੀ ਏਨੀ ਮਹਿੰਗਾਈ ਅੰਦਰ, 

ਰਿਹਾ ਜੀਣ ਜੋਗਾ, ਨਾ ਹੀ ਮਰਨ ਜੋਗਾ। 

ਸਦਕੇ ਬੰਧਾਂ, ਹੜਤਾਲਾਂ ਤੇ ਧਰਨਿਆਂ ਦੇ, 

ਦੇਸ਼ ਰਹਿ ਗਿਆ ਗੱਲ ਨਾ ਕਰਨ ਜੋਗਾ। 

ਬੇੜੇ ਵਿੱਚ ਮਲਾਹਾਂ ਦੀ ਧਾੜ ਏਨੀ, 

ਨਾ ਇਹ ਡੁੱਬਦਾ ਏ, ਨਾ ਹੀ ਤਰਨ ਜੋਗਾ

📝 ਸੋਧ ਲਈ ਭੇਜੋ