ਮਥਰਾ ਵਿਚ ਹੈ ਕਾਹਨ ਵਜ਼ੀਰ ਬਣਿਆਂ, 

ਪਤਾ ਕਿਤੋਂ ਸੁਦਾਮਾ ਜੀ ਟੋਲ ਗਏ। 

ਤੋਹਫ਼ਾ ਸੱਤੂਆਂ ਦਾ ਖੜਿਆ ਨਾਲ ਜਿਹੜਾ, 

ਝੋਲੀ ਵਿਚ ਦਰਬਾਨ ਦੀ ਡੋਲ੍ਹ ਗਏ। 

ਰਾਤੋ ਰਾਤ ਮਹੱਲ ਤਿਆਰ ਹੋ ਗਏ, 

ਪੈਸੇ ਚਾਰ ਸੁਦਾਮੇ ਦੇ ਕੋਲ ਗਏ । 

ਇਕ ਸਾਹ ਨਾ ਸੁੱਖ ਦਾ ਲਿਆ “ਸਾਹਿਬ”, 

ਇਨਕਮ ਟੈਕਸ ਵਾਲੇ ਧਾਵਾ ਬੋਲ ਗਏ

📝 ਸੋਧ ਲਈ ਭੇਜੋ