ਢੱਗਿਆਂ ਵਾਂਗੂੰ ਜੋਵਣ ਦੇ ਲਈ

ਢੱਗਿਆਂ ਵਾਂਗੂੰ ਜੋਵਣ ਦੇ ਲਈ

ਜੰਮੇ ਘੱਟਾ ਢੋਵਣ ਦੇ ਲਈ

ਘਾਟ ਘਾਟ ਦਾ ਪਾਣੀ ਪੀਤਾ

ਦਾਗ ਦਿਲਾਂ ਦੇ ਧੋਵਣ ਦੇ ਲਈ

ਝੱਲੇ ਅੱਡੀਆਂ ਚੁੱਕੀ ਫਿਰੀਏ

ਤੇਰੇ ਹਾਣੀ ਹੋਵਣ ਦੇ ਲਈ 

ਜੇ ਮੇਰੇ ਚੋਂ ਤੈਨੂੰ ਕੱਢੀਏ 

ਬੱਚਦਾ ਕੀ ਖੋਵਣ ਦੇ ਲਈ ?

📝 ਸੋਧ ਲਈ ਭੇਜੋ