ਢਲ ਗਈ ਉਦਾਸ ਸ਼ਾਮ

ਢਲ ਗਈ ਉਦਾਸ ਸ਼ਾਮ, ਰਾਤ ਆ ਗਈ।

ਖ਼ਲਕ ਸੌਂ ਗਈ ਤਮਾਮ, ਰਾਤ ਆ ਗਈ।

ਚੌਂਕਿਆ ਨਾ ਜਾਗਿਆ ਮੇਰੇ ਗਰਾਂ ਕੁਈ,

ਹਰ ਗਲੀ ਨੂੰ ਕਰ ਸਲਾਮ, ਰਾਤ ਆ ਗਈ।

ਗਲ ਤੇ ਬ ਦੇ ਫਿਰੇਗੀ ਰਾਤ ਭਰ ਛੁਰੀ,

ਇਹ ਕਿਹਾ ਹੈ ਇੰਤਜ਼ਾਮ? ਰਾਤ ਆ ਗਈ।

ਘਟ ਰਿਹਾ ਹਨੇਰ ਹੈ ਨਾ ਦਰਦ ਹੀ ਗਿਆ,

ਨਾ ਸੁਰਾਹੀ, ਨਾ ਹੀ ਜਾਮ, ਰਾਤ ਆ ਗਈ।

📝 ਸੋਧ ਲਈ ਭੇਜੋ