ਧੰਨ ਜ਼ਿੰਮੀਦਾਰ ਏ

ਧੰਨ ਜ਼ਿੰਮੀਦਾਰ

ਜੋ ਸਰਘੀ ਦੇ ਵੇਲੜੇ ਉੱਠ ਕੇ ਤੇ 

ਧਰਤੀ ਦੇ ਸੀਨਿਆਂ ਨੂੰ ਪਾੜਦਾ 

ਤੇ ਰੋਜ਼ੀਆਂ ਨੂੰ ਭਾਲਦਾ

ਧੰਨ ਜ਼ਿੰਮੀਦਾਰ

ਜੋ ਪੋਹ ਦਿਆਂ ਪਾਲਿਆਂ ਚ 

ਕੱਟ ਕੇ ਉਨੀਂਦਰੇ ਤੇ 

ਠੰਡੇ ਸੀਤ ਪਾਣੀਆਂ ਨੂੰ ਗੋਡਿਆਂ 'ਚ ਲੈ ਕੇ 

ਨਹਿਰ ਦਿਆਂ ਪਾਣੀਆਂ ਦੀ ਵਾਰੀ ਨਹੀਂ ਘੁਸਾਉਂਦਾ

ਧੰਨ ਜ਼ਿੰਮੀਦਾਰ

ਜੋ ਚਿੜੀਆਂ ਕਬੂਤਰਾਂ ਇਹ ਕੀੜਿਆਂ ਮਕੌੜਿਆਂ ਤੇ 

ਮੰਗਤੇ ਮਿਰਾਸੀਆਂ ਨੂੰ ਚੋਗ ਵਰਤਾਉਂਦਾ

ਧੰਨ ਜ਼ਿੰਮੀਦਾਰ

ਕਰੇ ਜੋ ਹਿਸਾਬ ਪੂਰਾ 

ਕਾਹੀਆਂ ਸ਼ਾਹੀਆਂ ਮਾਰੀਆਂ ਦਾ 

ਘਾਟਿਆਂ ਦੇ ਸੌਦੇ ਓਹਦੇ ਪੱਲੇ ਨੇ ਜਮਾਂਦਰੂ

ਧੰਨ ਜ਼ਿੰਮੀਦਾਰ

ਜੋ ਉੱਕਾ ਨਹੀਓਂ ਬੋਲਦਾ ਆਪ ਉੱਤੇ ਹੁੰਦੇ ਹੋਏ 

ਵਾਧਿਆਂ ਵਧੀਕੀਆਂ ਤੇ

ਹਾੜੀਆਂ ਤੇ ਸਾਉਣੀਆਂ ਨੂੰ ਲੈ ਗਏ ਵਪਾਰੀਆਂ ਦੇ 

ਖਾਤਿਆਂ 'ਚ ਲਿਖਿਆ ਏ 

ਐਦਕੀਂ ਵੀ ਮੂਲ ਤੇ ਵਿਆਜ ਓਹਦੇ ਸਿਰ ਤੇ

📝 ਸੋਧ ਲਈ ਭੇਜੋ