ਜੇ ਮੇਰੀ ਲਿਖਤ ਵਿੱਚੋਂ ਜਾਤ ਮੇਰੀ ਦੀ ਝਲਕ ਪੈਂਦੀ ਹੈ
ਤਾਂ ਇਸਦਾ ਭਾਵ ਮੈਂ ਹਾਲੇ ਲਿਖਾਰੀ ਹੀ ਨਹੀਂ ਬਣਿਆ
ਜੇ ਮੇਰੇ ਜੀਣ ਦੇ ਵਿੱਚੋਂ ਮੇਰੀ ਔਕਾਤ ਦਿਸਦੀ ਹੈ
ਤਾਂ ਮਤਲਬ ਹੈ ਕੇ ਕਾਫੀ ਦੂਰ ਹਾਲੀ ਮੈਂ ਲੇਖਕ ਕਹਾਵਣ ਤੋਂ
ਜੇ ਮੇਰੀ ਇਬਾਰਤ 'ਚੋਂ ਪਤਾ ਲਗਦੈ ਕਿ ਮੈ ਨਰ ਹਾਂ ਤੇ ਜਾਂ ਨਾਰੀ
ਤਾਂ ਜ਼ਾਹਰ ਹੈ ਕਿ ਮੈਂ ਹਾਲੇ ਵੀ ਲਿੰਗ ਪੁਲਿੰਗ ਤੋਂ ਅੱਗੇ ਨਹੀਂ ਤੁਰਿਆ
ਜੇ ਮੇਰੀ ਲੇਖਣੀ 'ਚੋਂ ਰੰਗ ਨਸਲ ਦੀ ਬੋਅ ਆਓਂਦੀ ਹੈ
ਤਾਂ ਫਿਰ ਮੈਂ ਤਾਂ ਅਜੇ ਇਨਸਾਨ ਵੀ ਬਣਨੈ
ਲਿਖਾਰੀ ਇਹ ਸਭ ਕੁਝ ਹੋ ਕੇ ਵੀ
ਵਲ਼ਗਣਾਂ ਇਹ ਸਾਰੀਆਂ ਤੋਂ ਪਾਰ ਹੁੰਦਾ ਹੈ
ਲਿਖਾਰੀ ਸਿਰਫ਼ ਕਾਇਨਾਤ ਵਾਸੀ ਹੁੰਦਾ ਹੈ
ਅਜੇ ਜੋ ਮੈਂ ਨਹੀਂ ਬਣਿਆ
‘ਧਨੁ ਲੇਖਾਰੀ ਨਾਨਕਾ’ ਦੇ
ਜਾਮੇ ਤੋਂ ਕੋਹਾਂ ਦੂਰ ਹਾਂ ਅਜੇ ।