ਧੰਨ ਧੰਨ ਗੁਰੂ ਤੇਗ ਬਹਾਦਰ

ਬਣਨਾ ਸਾਰੇ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ।

ਪੈਂਦਾ ਹੈ ਸੀਸ ਵਾਰਨਾ, 

ਜ਼ਾਲਮ ਅੱਗੇ ਨਾ ਹਾਰਨਾ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ ......

ਔਰੰਗੇ ਨੇ ਹੁਕਮ ਸੁਣਾਇਆ,

ਸਾਰਾ ਹਿੰਦੋਸਤਾਨ ਡਰਾਇਆ, ਕੰਮ ਇਹ ਕੋਈ ਸੌਖਾ ਨਹੀਂ।

ਇਸਲਾਮ ਧਰਮ ਚਲਾਉਣਾ,

ਸਭ ਨੂੰ ਮੁਸਲਮਾਨ ਬਣਾਉਣਾ, ਕੰਮ ਇਹ ਕੋਈ ਸੌਖਾ ਨਹੀਂ। 

ਧੰਨ ਧੰਨ ਗੁਰੂ ਤੇਗ ਬਹਾਦਰ....

ਬਕਾਲੇ ਜਦ ਗੁਰੂ ਜੀ ਪਧਾਰੇ,

ਜਹਾਜ਼ ਮੱਖਣ ਸ਼ਾਹ ਦੇ ਤਾਰੇ, ਕੰਮ ਇਹ ਕੋਈ ਸੌਖਾ ਨਹੀਂ।

ਸੱਚਾ ਗੁਰੂ ਹੋਇਆ ਸਹਾਈ,

ਸੱਚੇ ਮਨ ਨਾਲ ਧਿਆਈਂ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ...

ਮਾਤਾ ਨਾਨਕੀ (ਜੀ) ਦੇ ਜਾਏ,

ਗੁਰੂ ਹਰਗੋਬਿੰਦ ਨੇ ਲਾਡ ਲਡਾਏ, ਗੁਰ ਪੁੱਤਰ ਬਣਨਾ ਕੰਮ ਕੋਈ ਸੌਖਾ ਨਹੀਂ।

ਮੁਗਲਾਂ ਤੋਂ ਜਿੱਤੀ ਲੜਾਈ,

ਛੇਵੇਂ ਗੁਰੂ ਕੋਲੋਂ ਬਖਸ਼ਿਸ਼ ਪਾਈ, ਤੇਗ ਬਹਾਦਰ ਬਣਨਾ ਕੰਮ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

ਵਿਆਹ ਮਾਤਾ ਗੁਜਰੀ ਨਾਲ ਰਚਾਇਆ,

ਪੁੱਤਰ ਗੋਬਿੰਦ ਰਾਏ ਅਖਵਾਇਆ, ਕੰਮ ਇਹ ਕੋਈ ਸੌਖਾ ਨਹੀਂ।

ਅਨੰਦਪੁਰ ਜਦ ਡੇਰਾ ਲਾਇਆ, 

ਪੰਡਿਤਾਂ ਦਾ ਟੋਲਾ ਚੱਲ ਆਇਆ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

ਕਿਰਪਾ ਰਾਮ ਅਰਜ਼ ਗੁਜਾਰੀ,

ਹਿੰਦੂ ਕੌਮ ਦੀ ਦੱਸੀ ਲਚਾਰੀ, ਕੰਮ ਇਹ ਕੋਈ ਸੌਖਾ ਨਹੀਂ।

ਅਫ਼ਗਾਨ ਖਾਂ ਕਸ਼ਮੀਰ ਹੈ ਆਇਆ,

ਮਣ ਮਣ ਜਨੇਊ ਲਾਹਿਆ, ਧੱਕੇ ਨਾਲ ਦੀਨ ਚਲਾਇਆ, 

ਆਖੇ ਮੁਸਲਮਾਨ ਬਣ ਜਾਓ, 

ਜਾਂ ਫਿਰ ਮੌਤ ਗੱਲ ਨਾਲ ਲਾਓ। ਕੰਮ ਇਹ ਕੋਈ ਸੌਖਾ ਨਹੀਂ। 

ਧੰਨ ਧੰਨ ਗੁਰੂ ਤੇਗ ਬਹਾਦਰ.....

ਗੁਰੂ ਜੀ ਗੱਲ ਸੁਣਕੇ ਸਾਰੀ,

ਹਿੰਦੂਆਂ 'ਤੇ ਪਈ ਬਿਪਤਾ ਭਾਰੀ, ਕੰਮ ਇਹ ਕੋਈ ਸੌਖਾ ਨਹੀਂ।

ਦੇਣਾ ਬਲਿਦਾਨ ਹੈ ਪੈਣਾ, 

ਕਿਹੜਾ ਮਹਾਂਪੁਰਖ ਮੰਨੂ ਕਹਿਣਾ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ...

ਬਾਲ ਗੋਬਿੰਦ ਬੋਲੇ ਨਾਲ ਆਦਰ,

ਪਿਤਾ ਜੀ ਬਣੋ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ।

ਔਰੰਗੇ ਨੂੰ ਆਖ ਸੁਣਾਓ,

ਗੁਰੂ ਸਾਡੇ ਦਾ ਦੀਨ ਬਦਲਾਓ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

ਪੰਡਿਤਾਂ ਗੱਲ ਦਿੱਲੀ ਪਹੁੰਚਾਈ, 

ਔਰੰਗੇ ਨੂੰ ਗੱਲ ਰਾਸ 'ਚ ਆਈ, ਕੰਮ ਇਹ ਕੋਈ ਔਖਾ ਨਹੀਂ।

ਇੱਕ ਗੁਰੂ ਨੂੰ ਆਖੇ ਲਾਊਂ,

ਮੁਸਲਮਾਨ ਸਭ ਨੂੰ ਬਣਾਊਂ, ਕੰਮ ਇਹ ਕੋਈ ਔਖਾ ਨਹੀਂ। 

ਧੰਨ ਧੰਨ ਗੁਰੂ ਤੇਗ ਬਹਾਦਰ....

ਔਰੰਗੇ ਅੱਗੇ ਜਦ ਗੁਰੂ ਜੀ ਆਏ,

ਸ਼ਾਂਤ ਚਿੱਤ ਬਹਿ ਸ਼ਬਦ ਸੁਣਾਏ, ਕੰਮ ਇਹ ਕੋਈ ਸੌਖਾ ਨਹੀਂ।

ਲਾਲਚਾਂ, ਡਰ ਅੱਗੇ ਗੁਰੂ ਨਾ ਡੋਲੇ,

ਮੁੱਖੋ ਬਸ ਵਾਹਿਗੁਰੂ ਵਾਹਿਗੁਰੂ ਬੋਲੇ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ.....

ਹੁਣ ਆਈ ਸਿੱਖਾਂ ਦੀ ਵਾਰੀ,

ਚੱਲੀ ਭਾਈ ਮਤੀਦਾਸ 'ਤੇ ਆਰੀ, ਹੋਣਾ ਸ਼ਹੀਦ ਗੁਰੂ ਲਈ, ਕੰਮ ਇਹ ਕੋਈ ਸੌਖਾ ਨਹੀਂ।

ਬਣਨਾ ਭਾਈ ਸਤੀਦਾਸ ਹੈ ਪੈਣਾ,

ਭਾਈ ਦਿਆਲੇ ਵਾਂਗ ਦੇਗ 'ਚ ਬਹਿਣਾ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

ਔਰੰਗਾ ਗੁੱਸੇ ਵਿੱਚ ਆਇਆ,

ਕਾਬੂ ਇੱਕ ਗੁਰੂ ਨਾ ਆਇਆ, ਲਗਦਾ ਇਹ ਕੰਮ ਸੌਖਾ ਸੀ।

ਗੁਰੂ ਨੂੰ ਸਬਕ ਸਿਖਾਊਂ,

ਧੜ ਤੋਂ ਸੀਸ ਵੱਖ ਕਰਾਊਂ, ਕੰਮ ਇਹ ਕੋਈ ਔਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

ਚਾਂਦਨੀ ਚੌਂਕ ਹੋਈ ਕੱਠੀ ਲੋਕਾਈ,

ਤਲਵਾਰ ਗੁਰੂ ਜੀ 'ਤੇ ਗਈ ਚਲਾਈ, ਕੰਮ ਇਹ ਕੋਈ ਸੌਖਾ ਨਹੀਂ।

ਗੁਰੂ ਜੀ ਆਪਣਾ ਸੀਸ ਵਾਰ ਕੇ,

ਹਿੰਦੂ ਕੌਮ ਦੀ ਲੁੱਟਦੀ ਪੱਤ ਬਚਾਈ, ਕੰਮ ਇਹ ਕੋਈ ਸੌਖਾ ਨਹੀਂ। 

ਧੰਨ ਧੰਨ ਗੁਰੂ ਤੇਗ ਬਹਾਦਰ....

ਧੰਨ ਧੰਨ ਗੁਰੂ ਤੇਗ ਬਹਾਦਰ, 

ਬਣਨਾ ਸਾਰੇ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ।

ਪੈਂਦਾ ਹੈ ਸੀਸ ਵਾਰਨਾ,

ਪੈਂਦਾ ਹੈ ਸਰਬੰਸ ਵਾਰਨਾ, ਕੰਮ ਇਹ ਕੋਈ ਸੌਖਾ ਨਹੀਂ।

ਧੰਨ ਧੰਨ ਗੁਰੂ ਤੇਗ ਬਹਾਦਰ....

📝 ਸੋਧ ਲਈ ਭੇਜੋ