ਧੰਨ ਹੈ ਤੂੰ ਸੂਰਜਾ

ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਸੂਰਜਾ ਵੇ

ਕਿੰਨੀ ਅੱਗ ਤੇਰੇ ਵਿੱਚ ਤੇ ਤੂੰ ਸੜ੍ਹਦਾ ਨਹੀਂ

ਤੈਨੂੰ ਪਤਾ, ਤੇਰੀ ਲੋਅ ਦੀ,

ਰੁੱਖਾਂ ਪਹਾੜਾਂ, ਕੀੜਿਆਂ ਪਤੰਗਿਆਂ ਨੂੰ  ਲੋੜ

ਏਸੇ ਲਈ ਤੂੰ ਦੁੱਖ ਸਹੀ ਜਾਨੈਂ

ਪਰ ਠਰਦਾ ਨਹੀਂ

ਧੰਨ ਹੈ ਕਿੰਨੀ ਅੱਗ.. !!

ਜੇ ਤੂੰ ਬੰਦਾ ਹੁੰਦਾ, ਸੂਰਜਾ ਪਿਆਰਿਆ

ਸਭ ਨੂੰ  ਤੂੰ ਦੁੱਖ ਦੇਂਦਾ, ਰੁੱਖ ਸਾੜਦਾ

ਤੇ ਕਰਦਾ ਮਨ ਆਈਆਂ ਨੂੰ  ।

ਰੱਬ ਦਾ ਠੇਕੇਦਾਰ ਹੁੰਦਾ, ਪਹਿਰੇਦਾਰ ਖਰਾ ਬਣਦਾ

ਇੱਕ ਵਾਰੀ ਵੀ ਨਾ ਤੱਕਦਾ, ਆਪਣੀ ਬੁਰਾਈਆਂ ਨੂੰ  ।

ਜਿਹੜੇ ਤੂੰ ਦੁੱਖ ਦੇਂਦਾ, ਸੂਰਜਾ ਪਿਆਰਿਆ

ਬੰਦੇ ਦੀ ਕੀ ਹਿੰਮਤ, ਕਿ ਉਹ ਜਰਦਾ ਨਹੀਂ

ਧੰਨ ਹੈ. ਕਿੰਨੀ ਅੱਗ..!!

ਵੇਖੀਂ ਕਦੇ ਗੁੱਸਾ ਕਰ ਨਾ ਜਾਵੀਂ

ਛੇਤੀ ਕਰ ਕੇ ਠਰ ਨਾ ਜਾਵੀਂ

ਬੰਦਾ ਆਪੇ ਰੁੱਖ ਲਗਾਊ, ਕੁਦਰਤ ਬਚਾਊ

ਹੁਣ 'ਸਰਬ' ਮਜਬੂਰੀ ਬਣ ਗਈ

ਕਿ ਰੁੱਖਾਂ ਬਿਨਾਂ ਹੁਣ ਇਹਦਾ ਸਰਦਾ ਨਹੀਂ

ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਸੂਰਜਾ ਵੇ

ਕਿੰਨੀ ਅੱਗ ਤੇਰੇ ਵਿੱਚ ਤੇ ਤੂੰ ਸੜ੍ਹਦਾ ਨਹੀਂ

📝 ਸੋਧ ਲਈ ਭੇਜੋ