ਨੇਤਾ ਵਿਚ ਨਾ ਰਿਹਾ ਵਿਸ਼ਵਾਸ ਜਿਸ ਦਮ,
ਤਾਰ ਮਾਰ ਕੇ ਡੰਕੇ ਦੀ ਚੋਟ ਟੁੱਟੇ ।
ਮਿਹਰਬਾਨੀਆਂ ਡਾਲਡੇ ਕੀਤੀਆਂ ਨੇ,
ਗਭਰੂ ਕੋਲੋਂ ਨਾ ਅੱਜ ਅਖਰੋਟ ਟੁੱਟੇ ।
ਦਿਲ ਟੁੱਟਦਾ, ਜਿਗਰ ਹੈ ਪਾਟ ਜਾਂਦਾ,
ਕੈਂਡੀਡੇਟ ਦੀ ਇਕ ਜੇ ਵੋਟ ਟੁੱਟੇ ।
ਸੰਕਟ ਭਾਨ ਦਾ “ਸਾਹਿਬ” ਹੈ ਇੰਜ ਵਧਿਆ,
ਧਨੁਸ਼ ਟੁੱਟ ਜਾਂਦਾ ਪਰ ਨਾ ਨੋਟ ਟੁੱਟੇ।