ਧੰਨਵਾਦ ਤੇਰਾ ਐਦਾਂ ਰਹਿ ਸ਼ਸ਼ਕੀਰਦਾ,

ਪੈਂਡਾ ਸੌਖਾ ਹੋ ਜਾਂਦਾ ਹੈ ਕੱਲੇ ਰਾਹਗੀਰ ਦਾ।

ਮੇਰੇ ਰਾਹ ਦੀਆਂ ਔਕੜਾਂ, ਬੇਚੈਨ ਮੈਨੂੰ ਕਰਦੀਆਂ,

ਝੱਟ ਪਤਾ ਲੱਗ ਜਾਏ, ਦਿਲ ਇਹ ਬੇਧੀਰ ਦਾ।

ਰੋਸ਼ਨੀਆਂ ਦੇ ਸ਼ਹਿਰ ਵਿੱਚ, ਪ੍ਰੇਤਾਂ ਦਾ ਵਾਸ ਹੈ,

ਘੱਲ ਕੋਈ ਪਤਾ ਕਿਸੇ ਕਰਨੀ ਵਾਲੇ ਪੀਰ ਦਾ।

ਰਾਂਝੇ ਦੀ ਵੰਝਲੀ, ਤੇ ਕੈਦੋਂ ਦਾ ਫਰੇਬ ਤੂੰ,

ਚੂਰੀ ਵੀ ਖਵਾਈ ਆਪ, ਰੂਪ ਧਾਰ ਹੀਰ ਦਾ।

ਯਾਰ ਬਣ ਜਾਂ ਦੁਸ਼ਮਣ ਬਣ, ਕੋਈ ਪਰਵਾਹ ਨਹੀਂ,

ਆਪਣਾ ਬਣਿਆ ਰਹਿ, ਬੱਸ "ਮੰਡੇਰ ਸਤਿਬੀਰ" ਦਾ॥

📝 ਸੋਧ ਲਈ ਭੇਜੋ