ਜਾਗ ਪਏ ਧਰਤੀ ਦੇ ਜਾਏ

ਜਾਗ ਪਏ

ਖੇਤਾਂ ਦੇ ਵਿਚ ਸੁੱਤੇ ਸਾਏ

ਜਾਗ ਪਏ

ਵਿਚ ਸਿਆੜਾਂ ਡੁਲ੍ਹਿਆ ਮੁੜ੍ਹਕਾ ਜਾਗ ਪਿਆ

ਪੈਰਾਂ ਦੇ ਵਿਚ ਰੁਲਿਆ ਮੁੜ੍ਹਕਾ ਜਾਗ ਪਿਆ

ਜਾਗ ਪਏ ਲੋਹੇ ਜੰਗਲਾਏ

ਜਾਗ ਪਏ

ਜਾਗ ਪਏ ਧਰਤੀ ਦੇ ਜਾਏ

ਜਾਗ ਪਏ

ਜਾਗ ਪਈਆਂ ਸੁੱਤੀਆਂ ਪ੍ਰਭਾਤਾਂ ਜਾਗ ਪਈਆਂ

ਜਾਗ ਪਈਆਂ ਮਿਹਨਤ ਦੀਆਂ ਬਾਤਾਂ ਜਾਗ ਪਈਆਂ

ਜਾਗ ਪਏ ਚਿਹਰੇ ਮੁਰਝਾਏ

ਜਾਗ ਪਏ

ਜਾਗ ਪਏ ਧਰਤੀ ਦੇ ਜਾਏ

ਜਾਗ ਪਏ

ਜਾਗ ਪਏ ਜੇਰੇ ਤੇ ਅਣਖਾਂ ਜਾਗ ਪਈਆਂ

ਜਾਗੀ ਹੱਲ ਪੰਜਾਲੀ ਕਣਕਾਂ ਜਾਗ ਪਈਆਂ

ਜਾਗ ਪਏ ਨਵ-ਰੰਗ ਖਿੰਡਾਏ

ਜਾਗ ਪਏ

ਜਾਗ ਪਏ ਧਰਤੀ ਦੇ ਜਾਏ

ਜਾਗ ਪਏ

ਖੇਤਾਂ ਦੇ ਵਿਚ ਸੁੱਤੇ ਸਾਏ

ਜਾਗ ਪਏ

📝 ਸੋਧ ਲਈ ਭੇਜੋ