ਧੀਆਂ ਕੀ ਸਿਰਫ਼

ਧੀਆਂ ਕੀ ਸਿਰਫ਼  

ਪੜ੍ਹਨ ਨਾਲ  

ਖੇਡਣ ਨਾਲ  

ਮਨ ਮਰਜ਼ੀ ਦੇ ਕੱਪੜੇ ਪਾਉਣ ਨਾਲ  

ਨੌਕਰੀ ਕਰਨ ਨਾਲ  

ਪੈਸਾ ਕਮਾਉਣ ਨਾਲ  

ਇਕੱਲੇ ਸਫ਼ਰ ਕਰਨ ਨਾਲ

ਮਜ਼ਬੂਤ ਹੋ ਜਾਣਗੀਆਂ  

ਕੀ ਜ਼ਰ ਲੈਣਗੀਆਂ ਲੋਕਾਂ ਦੀਆਂ ਨਜ਼ਰਾਂ? 

ਕੀ ਵਰਤ ਲੈਣਗੀਆਂ ਆਪਣੇ ਪੈਸੇ ਆਪਣੀ ਮਰਜ਼ੀ ਨਾਲ? 

ਕੀ ਪੜ੍ਹਾਈ ਬਦਲੇਗੀ ਉਨ੍ਹਾਂ ਦੀ ਮਾਨਸਿਕਤਾ?

ਇੱਕ ਦਿਨ ਸਮੇਂ ਸਿਰ ਰੋਟੀ ਨਾ ਬਣਨ ਤੇ

ਅਪਰਾਧੀ ਮਹਿਸੂਸ ਨਹੀਂ ਕਰਨਗੀਆਂ?

ਕੀ ਕਰ ਸਕਣਗੀਆਂ ਆਪਣੀ ਮਰਜ਼ੀ ਦੀ ਨੌਕਰੀ  ?

ਪਾ ਸਕਣਗੀਆਂ ਆਪਣੀ ਪਸੰਦ ਦੇ ਕੱਪੜੇ?

ਧੀਆਂ ਨੂੰ ਸਸ਼ਕਤ ਕਰੋ  

ਮਾਨਸਿਕਤਾ ਬਦਲੋ  

ਵਿਹਾਰ ਬਦਲੋ 

ਮੁੰਡਿਆਂ ਨੂੰ ਸੰਸਕਾਰ ਸਿਖਾਓ  

ਨਾਂਹ ਦਾ ਮਤਲਬ ਨਾਹ ਹੁੰਦਾ 

ਇਹ ਗੱਲ ਮੁੰਡਿਆਂ ਦੇ ਖਾਨੇ ਪਾਓ 

ਫਿਰ ਹੋਵੇਗਾ ਸਸ਼ਕਤੀਕਰਨ  

ਧੀਆਂ ਦਾ  

📝 ਸੋਧ ਲਈ ਭੇਜੋ