ਅੱਜ ਵਿਦੇਸ਼ੋਂ ਧੀ ਦਾ

ਫ਼ੋਨ ਆਇਆ

ਪਾਪਾ ਮੈਂ ਰਹੀ ਹਾਂ

ਤੁਹਾਨੂੰ ਮਿਲ਼ਨ 

ਫ਼ਿਰ ਉਦਾਸ ਹੋ ਕੇ ਕਹਿੰਦੀ ਹੈ

ਪਰ ਕੁਝ ਹੀ ਦਿਨਾਂ ਲਈ ਸਕਾਂਗੀ

ਜੌਬ ਕਰਕੇ ਛੁੱਟੀ ਦੀ ਮਜ਼ਬੂਰੀ ਹੈ

ਮੇਰਾ ਦਿਲ ਤਾਂ ਬਹੁਤ ਸਮਾਂ ਰਹਿਣ ਨੂੰ ਕਰਦਾ ਹੈ

ਤੁਹਾਡੇ ਨਾਲ਼

ਉਮਰ ਬੀਤਦੀ ਜਾ ਰਹੀ ਹੈ …..

ਉਸਦਾ ਇੰਜ ਕੀਤਾ ਫ਼ਿਕਰ

ਮੇਰੇ ਦਿਲ ਨੂੰ ਛੂਹ ਜਾਂਦਾ ਹੈ

ਫ਼ਿਰ ਅਸੀਂ ਦੋਵੇਂ ਚੁੱਪ ਹੋ ਜਾਂਦੇ ਹਾਂ

ਤੇ ਅੱਖਾਂ ਬੋਲ਼ਣ ਲੱਗ ਪੈਂਦੀਆਂ ਹਨ

ਅੱਥਰੂਆਂ ਦੇ ਅੱਖਰਾਂ ਦੀ ਭਾਸ਼ਾ

ਧੀਆਂ

ਮਾਪਿਆਂ ਵੱਲੋਂ ਪੈਦਾ ਕੀਤੀਆਂ

ਮਾਂਵਾਂ ਹੁੰਦੀਆਂ ਹਨ

ਦੂਰੀਆਂ ਮਜਬੂਰੀਆਂ ਵਿੱਚ ਵੀ

ਪਲ ਪਲ ਨਾਲ ਰਹਿਣ ਵਾਲੀਆਂ

ਫ਼ਿਕਰ ਕਰਨ ਵਾਲੀਆਂ

ਧੀਆਂ–ਮਾਂਵਾਂ 

ਮੋਹ ਦਾ ਸਦਾਬਹਾਰ ਬੂਟਾ ਘਣਛਾਂਵਾਂ..

📝 ਸੋਧ ਲਈ ਭੇਜੋ