ਢਹਿੰਦੀ ਕਲਾ ਦਾ ਜੀਣਾ

ਢਹਿੰਦੀ ਕਲਾ ਦਾ ਜੀਣਾ ਵੀ ਕੋਈ ਜੀਣਾ ਹੈ

ਘੁਟ ਘੁਟ ਕਰਕੇ ਜ਼ਹਿਰ ਪਿਆਲਾ ਪੀਣਾ ਹੈ।

ਲੀੜੇ ਲੱਤੇ ਇੰਝ ਨਾ! ਕੱਟਿਆ ਵੱਢਿਆ ਕਰ

ਤੋਪਾ ਤੋਪਾ ਕਰਕੇ ਪੈਂਦਾ ਸੀਣਾ ਹੈ।

ਨੲ੍ਹੀਂ ਮੰਗਦੇ, ਬਸ ਵੰਡੀ ਜਾਂਦੇ, ਜ਼ਿੰਦਾ ਦਿਲ

ਭਾਗਾਂ ਵਿੱਚ ਜੋ ਥੀਣਾ ਹੈ, ਸੋ ਥੀਣਾ ਹੈ।

ਚੜ੍ਹਦੀ ਕਲਾ ਵਿੱਚ ਰਹਿੰਦਾ ਬੇਪਰਵਾਹ ਬੰਦਾ

ਜਿਹੜਾ ਡਗਮਗ ਡੋਲੇ ਰੱਬੋਂ ਹੀਣਾ ਹੈ।

ਨਾਲ ਚਲਾਕੀ ਜੇਬਾਂ ਕਤਰੀ ਜਾਵੇ ਜੋ

ਘਰ ਉਸਦਾ ‘‘ਉੱਪਲ’’ ਜੀ ਖ਼ਾਕ ਭਰੀਣਾ ਹੈ!

📝 ਸੋਧ ਲਈ ਭੇਜੋ