(ਪਹਿਲਾ ਪੱਖ)
ਧੀਆਂ, ਮਸ਼ੂਕਾ ਤੇ ਪਟੋਲੇ ਬਹੁਤੇ ਤੱਕਦੇ ਨੇ,
ਵਿਰਲੇ ਹੀ ਦਿੰਦੇ ਸਤਿਕਾਰ ਧੀਆਂ ਨੂੰ.
ਕੁੱਖਾਂ ਵਿੱਚ ਮਾਰਦੇ ਨੇ ਦਾਜ਼ ਦੇ ਲਈ ਸਾੜਦੇ ਨੇ,
ਟਾਂਵੇ ਟਾਂਵੇ ਕਰਦੇ ਪਿਆਰ ਧੀਆਂ ਨੂੰ.
ਪੁੱਤਾਂ ਵਾਗੂੰ ਲਾਡ ਕੋਈ ਵਿਰਲਾ ਲਡਾਉਦਾ ਏਥੇ,
ਸੋਚ ਪੱਖੋ ਤਾਂਹੀ ਤਾਂ ਬਿਮਾਰ ਹੋ ਗਏ.
ਤੁਰੀ ਜਾਦੀ ਸਿਰੋਂ ਲੈ ਕੇ ਪੈਰਾਂ ਤੱਕ ਨਾਪਦੇ ਕਈ,
'ਸੱਤਿਆ' ਵੇ ਨੀਵੇਂ ਕਿਰਦਾਰ ਹੋ ਗਏ.
(ਦੂਜਾ ਪੱਖ)
ਘਰ ਦੀ ਦਲੀਜ਼ ਟੱਪੀ ਹੀਰਾਂ ਵਾਲੀ ਲਾਇਨ ਪੈ ਕੇ,
ਏਸੇ ਗੱਲੋ ਜ਼ੰਮਦੀ ਦਾ ਗਲ਼ ਘੁੱਟਿਆ.
ਮਨਾਂ ਮੂੰਹੀ ਮੋਂਹ ਜਿਹਨੂੰ ਦੇ ਕੇ ਨਿਵਾਜਿਆ ਸੀ,
ਚੰਦਰੀ ਨੇ ਅੱਜ ਸਭ ਕੁੱਝ ਲੁੱਟਿਆ.
ਤੂੰ ਲਾ ਤਾ ਕਲੰਕ ਮਾਂ ਦੇ ਚੁੰਗੇ ਹੋਏ ਸੀਰ ਤਾਂਈ,
ਵੱਸਦਿਆਂ ਘਰਾਂ ਚ' ਪਵਾ ਤੇ ਪਿੱਟਣੇ.
‘ਫਰੀਦਸਰਾਈਆ' ਲੱਗੇ ਬਾਪੂ ਵਾਲੀ ਪੱਗ ਉੱਤੇ,
ਪੀੜੀਆਂ ਕਦੇ ਵੀ ਨੀ ਦਾਂਗ ਮਿੱਟਣੇ