ਢਿੱਡ ਵਿਚ ਰੋਟੀ, ਅੱਖੀਂ ਮਸਤੀ

ਢਿੱਡ ਵਿਚ ਰੋਟੀ, ਅੱਖੀਂ ਮਸਤੀ,

ਜੀਭਾਂ ਵਿਚ ਕਰਾਰਾਪਨ ।

ਦਿਲ ਨੂੰ ਸੁੰਞਾ ਕਰ ਜਾਂਦਾ ਏ,

ਮਾਲ ਮਤਾਅ ਦੁਨੀਆਂ ਦਾ ਧਨ ।

ਭੁੱਖਾ ਲਾਉਣ ਦਿਹਾੜੀ ਜਾਵੇ,

ਰੱਖੇ ਵਿਚ ਖ਼ਿਆਲਾਂ ਮਨ ।

ਰੱਜੇ ਪੁੱਜੇ ਨੂੰ ਆ ਜਾਂਦਾ,

ਤਾਅਨੇ ਮਿਹਣੇ ਦੇਣ ਦਾ ਫ਼ਨ ।

📝 ਸੋਧ ਲਈ ਭੇਜੋ