ਬਾਬਲ ਦੇ ਬੂਹੇ ਤੇ ਚਿੜੀਆਂ, ਚੋਗਾ ਚੁਗਨ ਆਈਆਂ

ਮਿੱਠੇ ਗੀਤ ਪਿਆਰਾਂ ਭਿੱਜੇ, ਗਾ ਗਾ ਪ੍ਰੀਤਾਂ ਪਾਈਆਂ

ਇਕ ਇਕ ਕਰਕੇ ਮਾਰ ਉਡਾਰੀ, ਜਾ ਮੱਲਿਆ ਘਰ ਆਪਣਾ;

ਓੜਕ ਇਹ ੫ਰਦੇਸਨ ਹੋਈਆਂ, 'ਆਸੀ' ਮਾਂ ਪਿਓ ਜਾਈਆਂ

📝 ਸੋਧ ਲਈ ਭੇਜੋ