ਢੋਲਨ ਸਾਈਂ ਤੈਂ ਮੈਂਡੀ

ਢੋਲਨ ਸਾਈਂ ਤੈਂ ਮੈਂਡੀ ਦਿਲ ਲੀਤੀ,

ਸਾਰਾ ਦਿਂਹ ਸੰਮਲੇਂਦਿਆਂ ਗੁਜਰੇ

ਦੁਖੀ ਰੈਣੁ ਬਤੀਤੀ ।੧।ਰਹਾਉ।

ਉਠਣ ਬਹਿਣ ਅਰਾਮ ਆਵੈ

ਵਿਸਰਿ ਗਈਆਂ ਸਭ ਰੀਤੀ ।੧।

ਕਹੈ ਹਬੀਬ ਹਵਾਲ ਤੁਸਾਨੂੰ

ਤੂੰ ਸੁਣ ਅਰਜ਼ ਹਕੀਕੀ ।੨।

(ਰਾਗ ਕਾਨੜਾ)

📝 ਸੋਧ ਲਈ ਭੇਜੋ