ਧੂੜ ਉਡਾ ਕੇ ਦਿਲ ਦੇ ਅੰਦਰ। 

ਲੰਘ ਗਏ ਯਾਦਾਂ ਦੇ ਲਸ਼ਕਰ।

ਉੱਚੀ ਟੀਸੀ ਉੱਤੋਂ ਡਿਗ ਕੇ, 

ਟੋਟੋ-ਟੋਟੇ ਹੋਇਆ ਪੱਥਰ।

ਮੈਂ ਵੀ ਆਖ਼ਿਰ ਸਿੱਖ ਲਏ ਹਨ, 

ਲਿਖਣੇ-ਪੜ੍ਹਨੇ ਕਾਲੇ ਅੱਖਰ।

ਘਰ ਕੇ ਵੀ ਮੋਢੇ ਉੱਤੇ, 

ਚੁੱਕੀ ਫਿਰਦਾ ਹੈ ਉਹ ਦਫ਼ਤਰ।

ਸੋਚ ਹੈ ਜੇਕਰ ਇਕ ਨਦੀ ਤਾਂ, 

ਚੇਤੰਨਤਾ ਹੈ ਇਕ ਸਮੁੰਦਰ।

📝 ਸੋਧ ਲਈ ਭੇਜੋ