ਤਾਰਾ ਚਮਕਦਾ ਧ੍ਰੁਵਾਂ ਦਾ !

ਸ੍ਰਿਸ਼ਟੀ ਦੀ ਲਾਲ ਸੂਹੀ ਜੀਭ ਚਮਕਦੀ, 

ਬੇਸ਼ੁਮਾਰ ਮਲਬੇ ਦੇ ਹੇਠੋਂ;

ਤਿਣਕਿਆਂ ਦਾ ਜਾਲ ਕੰਬਦਾ ਸੂਰਜ ਦੇ ਜਿਸਮ ਤੇ; 

ਨਦੀਆਂ ਦੀ ਚਰਖੜੀ ਘੁੰਮਦੀ

ਸਮੁੰਦਰਾਂ ਦੀ ਨਾਭ ਦੇ ਅੰਦਰ;

ਕਹਿਰ ਦੇ ਸਿੰਧ ਦਾ ਇਕ ਬਿੰਦੂ ਹੀ 

ਲਾਲ ਨੋਕ ਚੀਖਦੀ ਡਾਢੇ ਵਾਣ ਦੀ, 

ਦਸਦੀ ਸ਼ਾਨ ਲੁਕੇ ਤੀਰ ਅੰਦਾਜ਼ ਦੀ— 

ਸ੍ਰਿਸ਼ਟੀ ਅੱਗ ਹੈ

ਅੰਨ੍ਹੇ ਤੀਰ-ਅੰਦਾਜ਼ ਦਾ ਜਿਸਮ ਵੀ, 

ਜਿਸਨੇ ਗੁਪਤਵਾਸ ਕੀਤਾ

ਤਾਰਿਆਂ ਦੇ ਸੰਘਣੇ ਜਾਲ ਵਿਚ—

ਕਦੇ ਕਦੇ ਧੁੰਮਦਾ !

ਧ੍ਰੁਵ ਤਾਰੇ ਨੂੰ ਚੁੰਮ੍ਹਦਾ।

📝 ਸੋਧ ਲਈ ਭੇਜੋ