ਧੁੱਪ ਬਣ ਲਿਸ਼ਕਿਆ

ਤੂੰ 

ਧੁੱਪ ਬਣ ਲਿਸ਼ਕਿਆ

 ਕੁਛ ਪਲ 

ਮੈਂ  ਸੁਘੜ

ਸੁਆਣੀ ਬਣ 

ਤਾਰਾਂ ਭਰ ਦਿੱਤੀਆਂ 

ਧੋ-ਧੋ ਕੱਪੜੇ

ਤੂੰ

ਜਾ ਲੁਕਿਆ

ਬੱਦਲਾ ਉਹਲੇ

ਫਟਾਫਟ ਇਕੱਠੇ ਕੀਤੇ

ਤਾਰਾਂ ਤੇ ਸਲੀਕੇ ਨਾਲ ਟੰਗੇ ਕੱਪੜੇ

ਸਭ ਰਲਗੱਡ

ਬੇਤਰਤੀਬੇ

ਇਹੋ ਹੋਇਆ

ਭਾਵਨਾਵਾਂ ਨਾਲ

ਤੇਰੇ ਜਾਣ

ਪਿੱਛੋਂ

📝 ਸੋਧ ਲਈ ਭੇਜੋ