ਧੁੱਪ ਨੇ ਬਦਲ ਲਿਆ ਰੰਗ

ਧੁੱਪ ਨੇ ਬਦਲ ਲਿਆ ਰੰਗ 

ਚੁੱਭਦੀ ਨਹੀਂ  

ਚੰਗੀ ਲੱਗਦੀ  

ਠੀਕ ਉਸੇ ਤਰ੍ਹਾਂ  

ਜਿਵੇਂ ਪਿਆਰ ਭਰੀ ਮੁਸਕੁਰਾਹਟ  

ਮਨ ਦੇ ਕਿਸੇ ਕੋਨੇ ਵਿਚ  

ਆਸ ਜਗਾਉਂਦੀ  

ਹੁੰਗਾਰਾ ਜਿਹਾ ਦਿੰਦੀ  

ਆਲਾ ਦੁਆਲਾ  

ਖ਼ੂਬਸੂਰਤ ਜਾਪਣ ਲੱਗਦਾ  

ਇੰਤਜ਼ਾਰ  ਵਿੱਚ  

ਧੜਕਣਾ ਤੇਜ਼ ਹੋ ਜਾਂਦੀਆਂ  

ਲੱਗਦਾ ਕਿ ਮਹਿਬੂਬ  

ਮੌਸਮ ਆਉਣ ਵਾਲਾ 

ਝੁਲਸਿਆ ਤਨ ਮਨ  

ਹਲਕੀ ਜਿਹੀ ਠੰਢੀ ਹਵਾ ਨੂੰ 

ਮਹਿਸੂਸ ਕਰ  

ਉੱਡਿਆ ਫਿਰਦਾ  

ਹੌਲਾ ਜਿਹਾ ਹੋ 

ਆਸਾਂ ਦੇ ਢੇਰ ਤੇ  

ਉਮੀਦਾਂ ਦੀ ਉਡਾਣ  

ਪੱਕੀ ਫਸਲ ਦੀ ਖੁਸ਼ਬੋਈ  

ਸਭ ਕੁਝ ਹਰਿਆ ਹਰਿਆ  

ਤੇਰੇ ਆਉਣ ਦੀ ਉਮੀਦ  

ਅੱਸੂ ਦੇ ਮਹੀਨੇ  

ਸਭ ਪਾਸੇ ਆਸ ਹੀ ਆਸ  

ਸ਼ਾਲਾ ਹਰੇਕ ਦਾ ਮਹਿਬੂਬ  

ਹੋਵੇਗਾ ਆਸ-ਪਾਸ

📝 ਸੋਧ ਲਈ ਭੇਜੋ