ਦਿਲ 'ਚ ਹੋਵੇ ਦੱਸ ਦਿਆ ਕਰੋ

ਜੋ ਦਿਲ 'ਚ ਹੋਵੇ ਦੱਸ ਦਿਆ ਕਰੋ ।

ਹਾਸਾ ਆਵੇ ਤੇ ਹੱਸ ਲਿਆ ਕਰੋ ।

ਕੋਈ ਨਹੀਂ ਵੇਂਹਦਾ ਕਿਸੇ ਵੱਲ ।

ਰੋਣਾ ਆਵੇ ਤੇ ਰੋ ਲਿਆ ਕਰੋ ।

ਕੌਣ ਕਿਸੇ ਨਾਲ ਜਨਮਿਆਂ ।

ਕੌਣ ਕਿਸੇ ਲਈ ਮਰਦਾ ਏ ।

ਵਿੱਚ ਗ਼ਰੀਬੀ ਸਿਵਾਏ ਮਾਂ ਦੇ ।

ਕੌਣ ਕਿਸੇ ਨਾਲ ਖੜ੍ਹਦਾ ਏ ।

ਨਿੱਕੀ ਜਿਹੀ ਜ਼ਿੰਦਗੀ ਹੈ ।

ਜੀਓ ਵਾਂਗ ਮੁਸਾਫਿਰ ਦੇ ।

ਨਾਨਕ ਨੂੰ  ਵੀ ਲੋਕਾਂ ਆਖਿਆ ।

ਭੂਤਨਾ ਬੇਤਾਲਾ ਹੈ ਓਹ ।

ਸਰਬ ਵੱਲ ਵੇਖੋ, ਕਿੰਨੀ ਬੇਬਾਕ ਹੈ ।

ਝੱਟ ਦਿਲ ਦੀ ਕਹਿ ਜਾਂਦੀ ।

ਅੱਖਰਾਂ ਨੂੰ  ਲਿਖਦੀ ਸੋਚ ਕੇ ।

ਕਿ ਦੁਨੀਆਂ ਡਰਦਿਆਂ ਨੂੰ  ਡਰਾਉਂਦੀ ।

ਜਦ ਕਲਮ ਨੂੰ  ਹੱਥ 'ਚ ਫੜ੍ਹ ਲਿਆ ।

ਫਿਰ ਸੰਗਣਾ ਕੀ ਸੰਗਾਉਣਾ ਕੀ ।

ਜਦ ਮੰਨਣੀ ਰਜ਼ਾ ਹੀ ਨਾਨਕ ਦੀ ।

ਸੱਚ ਲਿਖਣ ਲੱਗੇ ਸ਼ਰਮਾਉਣਾ ਕੀ ।

ਸਾਡੇ ਵੀਰਾਂ ਵਿੱਚ ਅੱਜ ਖੜਕ ਪਈ ।

ਮਰਨ ਮਰਾਉਣ ਤੇ ਆ ਗਏ ਨੇ ।

ਦਬਕਾ ਛੱਡੀਏ ਜ਼ੋਰ ਦੀ, ਬਣ ਵੱਡੇ ।

'ਸਰਬ' ਕੋਈ ਤਾਂ ਫ਼ਰਜ਼ ਨਿਭਾ ਦਿਆ ਕਰੋ ।

ਜੋ ਦਿਲ 'ਚ ਹੋਵੇ ਕਹਿ ਦਿਆ ਕਰੋ ।

ਹਾਸਾ ਆਵੇ ਤੇ ਹੱਸ ਲਿਆ ।

ਕੋਈ ਨਹੀਂ ਵੇਂਹਦਾ ਕਿਸੇ ਵੱਲ ।

ਰੋਣਾ ਆਵੇ ਤੇ ਰੋ ਲਿਆ ਕਰੋ ।

📝 ਸੋਧ ਲਈ ਭੇਜੋ