ਦਿਲ ਚ ਵੱਸ ਕੇ ਵੀ

ਦਿਲ ਵੱਸ ਕੇ ਵੀ ਰਖਦੈਂ ਸਾਥੋਂ ਦੂਰੀਆਂ

ਐਸੀਆਂ  ਵੀ ਕੀ  ਨੇ ਦੱਸ ਤੇਰੀਆਂ ਮਜਬੂਰੀਆਂ 

ਤੇਰੇ ਬਿਨਾਂ ਨੇ ਰਾਤ ਦਿਨ ਇੱਕੋ ਜਿਹੇ  

ਕੀ ਧੁੱਪਾਂ ਦਾ ਚਮਕਣਾ  ਤੇ ਕੀ ਨੇ ਰਾਤਾਂ ਨ੍ਹੇਰੀਆਂ 

ਫ਼ਾਸਲਾ ਤੇਰੇ ਮੇਰੇ ਦਰਮਿਆਨ ਕੋਈ ਨਾ ਸੀ  

ਜਾਣੇ ਖ਼ੁਦਾ ਫਿਰ ਕਿੱਥੋਂ ਗਈਆਂ ਨੇ ਦੂਰੀਆਂ  

ਗ਼ਲਤਫ਼ਹਿਮੀ ਦੀ ਦੀਵਾਰ ਕਿੱਡੀ ਉਸਰ ਗਈ 

ਦਿੱਸਦੀਆਂ ਰਹੀਆਂ ਬਸ ਗਲਤੀਆਂ ਤੇਰੀਆਂ ਤੇ ਮੇਰੀਆਂ  

ਮੈਂ ਖ਼ੁਦਾ ਤੂੰ ਵਿੱਚ ਦੁਆਵਾਂ  ਮੰਗ ਲੈਣਾ ਸੀ ਤੈਨੂੰ  

ਤੈਨੂੰ ਹੀ ਪਰ ਲੱਗਦੀਆਂ ਸੀ ਹੋਰਾ ਦੀਆਂ ਮਿੱਠੀਆਂ ਚੂਰੀਆਂ

📝 ਸੋਧ ਲਈ ਭੇਜੋ