ਦਿਲ ਦਾ ਪ੍ਰਾਣ ਮੇਰਾ

ਦਿਲ ਦਾ ਪ੍ਰਾਣ ਮੇਰਾ ਸੱਚੀ ਤੇਰੇ ਨਾਲ ਨੀ

ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ

ਹੱਸਦੀ ਤੂੰ ਜਦੋ ਦਿਲ ਮੇਰਾ ਹੱਸਦਾ.

ਤੇਰਾ ਹਾਸਾ ਸੱਚੀ ਮੇਰੇ ਕਾਲਜੇ ਨੂੰ ਡੱਸਦਾ.

ਚੱਤੋ ਪਹਿਰ ਆਉਦੇ ਸਾਨੂੰ ਤੇਰੇ ਹੀ ਖਿਆਲ ਨੀ

ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ

ਰੁੱਸਿਆ ਨਾਂ ਕਰ ਤੂੰ ਵੀ ਨਿੱਕੀ-ਨਿੱਕੀ ਗੱਲ ਤੇ

ਸੋਹਣਿਆਂ ਵੇ ਰੋਸੇ ਅਸੀ ਬਹੁਤ ਦੂਰ ਘੱਲ ਤੇ

ਖੁਦਾ ਕੋਲੋ ਮੰਗਾਂ ਤੇਰੀ ਖੁਸ਼ੀ ਹਰ ਹਾਲ ਨੀ

ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ

ਤੇਰੇ ਉੱਤੋ ਜਿੰਦ ਕੁਰਬਾਨ ਕਰੀ ਬੈਠੇ ਆਂ

ਕੱਲਾ-ਕੱਲਾ ਦਮ ਕਦਮਾਂ ਚ' ਧਰੀ ਬੈਠੇ ਆਂ

ਫਰੀਦਸਰਾਈਆ ਤਾ ਬਣ ਜੂ ਮਸਾਲ ਨੀ 

ਵੱਸਦਾ ਜਹਾਨ ਮੇਰਾ ਸੱਚੀ ਤੇਰੇ ਨਾਲ ਨੀ

📝 ਸੋਧ ਲਈ ਭੇਜੋ