ਦਿਲ ਦੇ ਅੰਦਰ ਇਸ ਤਰ੍ਹਾਂ ਘਰ ਕਰ ਗਿਆ। 

ਦਰਦ ਉਸ ਦਾ ਮੈਨੂੰ ਪੱਥਰ ਕਰ ਗਿਆ।

ਕੌਣ ਹੈ ਇਹ ਕਿਸਦੀ ਹੈ ਜਾਦੂਗਰੀ, 

ਕੌਣ ਇਸ ਧਰਤੀ ਨੂੰ ਅੰਬਰ ਕਰ ਗਿਆ।

ਹੈਦ ਸੀ ਸੀਮਿਤ ਜਿਹੇ ਘੇਰੇ 'ਚ ਮੈਂ, 

ਕੋਈ ਇਉਂ ਆਇਆ ਸੁਤੰਤਰ ਕਰ ਗਿਆ।

ਹਰ ਤਰਫ਼ ਹੁਣ ਰੌਸ਼ਨੀ ਹੀ ਰੌਸ਼ਨੀ, 

ਇਹ ਕਰਿਸ਼ਮਾ ਇੱਕੋ ਅੱਖਰ ਕਰ ਗਿਆ।

ਤੁੱਛ ਸੀ ਮੈਂ ਖ਼ੁਦ ਨਜ਼ਰ ਵਿਚ ਆਪਣੀ, 

ਇਕ ਇਸ਼ਾਰਾ ਮੈਨੂੰ ਬਰਤਰ ਕਰ ਗਿਆ।

📝 ਸੋਧ ਲਈ ਭੇਜੋ