ਈਸ਼ਵਰ, ਅੱਲਾ, ਸਭ ਪੈਗੰਬਰ,
ਵਸਦੇ ਮੇਰੇ ਦਿਲ ਦੇ ਅੰਦਰ।
ਬਾਹਰ ਕਿਧਰੇ ਨਾ ਉਹ ਮਿਲਿਆ,
ਭਾਂਵੇ ਜਾਵਾਂ ਮਸਜਿਦ, ਮੰਦਰ।
ਸਭ ਕੁਝ ਉਹਦੇ ਹੁਕਮ 'ਚ ਚੱਲੇ,
ਧਰਤੀ, ਸੂਰਜ ਤੇ ਇਹ ਚੰਦਰ।
ਕਣ ਕਣ ਦੇ ਵਿਚ ਉਹਦਾ ਵਾਸਾ,
ਮਿੱਟੀ, ਪਾਣੀ ਤੇ ਵਿਚ ਅੰਬਰ।
ਉਹਨੂੰ ਮਿਲਣਾ ਔਖਾ ਨਾਹੀ,
ਪਹਿਲਾਂ ਮਨ ਨੂੰ ਜਿੱਤ ਪਤੰਦਰ।
ਪ੍ਰੀਤ ਸਦਾ ਖੁਸ਼ ਰਹਿਣਾ ਸਿੱਖ ਲੈ,
ਬਖਸ਼ੇ ਉਹਦੇ ਭਾਣੇ ਅੰਦਰ।